ਸਿਹਤ ਵਿਭਾਗ ਦੀ ਸਬ-ਡਿਵੀਜ਼ਨ ਮਿਸ਼ਨ ਟੀਮ ਵਲੋਂ ਚੱਕੋਵਾਲ ਵਿਖੇ ਡੈਪੋ ਪ੍ਰੋਗ੍ਰਾਮ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਸ.ਡੀ.ਐਮ. ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਸਬ-ਡਿਵੀਜ਼ਨ ਮਿਸ਼ਨ ਟੀਮ ਦੇ ਮੈਂਬਰਾ ਵੱਲੋਂ ਇੱਕ ਡੈਪੋ ਪ੍ਰੋਗਰਾਮ ਦਾ ਆਯੋਜਨ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਓ.ਪੀ. ਗੋਜਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਡੈਪੋ ਦੇ ਸਬ-ਡਿਵੀਜ਼ਨ ਹੁਸ਼ਿਆਰਪੁਰ ਦੇ ਮਾਸਟਰ ਟ੍ਰੇਨਰ ਡਾ. ਹਰਬੰਸ ਲਾਲ ਐਸ.ਐਮ.ਓ. ਸ਼ਾਮ ਚੌਰਾਸੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਇਸ ਦੌਰਾਨ ਨਸ਼ਿਆਂ ਬਾਰੇ ਜਾਗਰੂਕ ਕਰਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਅਤੇ ਮਦਰ ਮੈਰੀ ਨਰਸਿੰਗ ਇੰਸਟੀਚਿਊਟ ਨਸਰਾਲਾ ਦੀਆਂ ਵਿਦਆਰਥਣਾ ਦੁਆਰਾ ਨਸ਼ਿਆਂ ਦਾ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਇੱਕ ਨੂਕੜ ਨਾਟਕ ਵੀ ਪੇਸ਼ ਕੀਤਾ ਗਿਆ।

Advertisements

ਡਾ.ਓ.ਪੀ. ਗੋਜਰਾ ਨੇ ਆਪਣੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਨਸ਼ਿਆਂ ਨਾਲ ਦਿਮਾਗ ਵਿੱਚ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ। ਜਿਸ ਨਾਲ ਵਿਅਕਤੀ ਆਪਣੇ ਆਪ ਨੂੰ ਇੱਕ ਅਲੱਗ ਦੁਨੀਆਂ ਵਿੱਚ ਮਹਿਸੂਸ ਕਰਦਾ ਹੈ ਅਤੇ ਹੋਲੀ ਹੋਲੀ ਇਸਦਾ ਆਦਿ ਹੋ ਜਾਂਦਾ ਹੈ। ਨਸ਼ਾ ਇੱਕ ਦਿਮਾਗੀ ਬਿਮਾਰੀ ਹੈ। ਇਹ ਨਸ਼ੇ ਸਾਡੇ ਸਰੀਰ *ਤੇ, ਸਾਡੀ ਸੁਸਾਇਟੀ ਤੇ, ਸਾਡੀ ਆਰਥਿਕਤਾ ਤੇ ਅਸਰ ਕਰਦੇ ਹਨ। ਨਸ਼ੇ ਦੇ ਨਾਲ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ, ਦੌਰੇ ਪੈ ਸਕਦੇ ਹਨ, ਦਿਲ ਤੇ ਕਿਡਨੀ ਤੇ ਅਸਰ ਹੋ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ੇ ਵਾਲੇ ਵਿਅਕਤੀਆਂ ਨਾਲ ਸਾਨੂੰ ਕਦੇ ਵੀ ਘਿਰਣਾ ਨਹੀਂ ਕਰਨੀ ਚਾਹੀਦੀ ਬਲਕਿ ਉਸਨੂੰ ਸਮਝਾ-ਬੁਝਾ ਕੇ ਉਸਦਾ ਇਲਾਜ ਨੇੜੇ ਦੇ ਓਟ ਕਲੀਨਿਕ ਤੇ ਕਰਵਾਉਣਾ ਚਾਹੀਦਾ ਹੈ। ਜੋ ਕਿ ਹਰ ਜਿਲ•ਾ ਹਸਪਤਾਲ, ਸਬ-ਡਵੀਜ਼ਨ ਹਸਪਤਾਲ, ਸਮਿਊਨਿਟੀ ਸਿਹਤ ਕੇਂਦਰਾਂ ਵਿਖੇ ਸਥਾਪਿਤ ਕੀਤੇ ਗਏ ਹਨ। ਓਟ ਕਲੀਨਿਕ ਤੇ ਮਰੀਜ਼ ਨੂੰ ਉੱਥੇ ਹੀ ਦਵਾਈ ਖਿਲਾਈ ਜਾਂਦੀ ਹੈ। ਓਟ ਕਲੀਨਿਕ ਵਿੱਚ ਰਜਿਸਟਰਡ ਵਿਅਕਤੀ ਪੰਜਾਬ ਭਰ ਵਿੱਚ ਕਿੱਤੇ ਵੀ ਜਾ ਕੇ ਆਪਣਾ ਕਾਰਡ ਦਿਖਾ ਕੇ ਦਵਾਈ ਲੈ ਸਕਦਾ ਹੈ।ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਛੁਡਾਉ ਕੇਂਦਰ ਅਤੇ ਓ.ਐਸ.ਟੀ. ਕੇਂਦਰ ਵੀ ਖੋਲੇ ਗਏ ਹਨ।

ਕੈਂਪ ਦੌਰਾਨ ਡਾ. ਹਰਬੰਸ ਲਾਲ ਨੇ ਡੈਪੋ ਪ੍ਰੋਗਰਾਮ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ। ਡੈਪੋ (ਡ੍ਰਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਜਾਂ ਨਸ਼ਾ ਨਿਗਰਾਨ ਅਫ਼ਸਰ ਦੀਆਂ ਜਿੰਮੇਵਾਰੀਆਂ ਅਤੇ ਡਿਊਟੀ ਨਿਭਾਉਣ ਬਾਰੇ ਦੱਸਿਆ। ਉਹਨਾਂ ਕਿਹਾ ਕਿ ਕੋਈ ਵੀ 18 ਸਾਲ ਤੋਂ ਉਪਰ ਜੋ ਕਿਸੇ ਤਰ ਦਾ ਨਸ਼ਾ ਨਾ ਕਰਦਾ ਹੋਵੇ, ਸਵੈ ਇੱਛਾ ਨਾਲ ਡੈਪੋ ਬਣਨ ਲਈ ਆਪਣੀ ਰਜਿਸਟ੍ਰੇਸ਼ਨ ਨੇੜੇ ਦੇ ਸਾਂਝ ਕੇਂਦਰ ਜਾ ਕੇ ਕਰਵਾ ਸਕਦਾ ਹੈ।

ਕੈਂਪ ਦੇ ਅੰਤ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਸਹੁੰ ਚੁੱਕੀ ਗਈ। ਇਸ ਦੌਰਾਨ ਬੀ8ਈ8ਈ8 ਰਮਨਦੀਪ ਕੌਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸਰਪੰਚ ਚੱਕੋਵਾਲ ਸਤਨਾਮ ਸਿੰਘ, ਸਰਪੰਚ ਕਡਿਆਣਾ ਅਮਰਜੀਤ ਸਿੰਘ, ਸਰਪੰਚ ਬੈਂਸਤਾਨੀ ਇਕਬਾਲ ਕੌਰ, ਪੰਚ ਸਾਹਿਬਾਨ, ਐਚ.ਆਈ ਮਨਜੀਤ ਸਿੰਘ ਬਾਜਵਾ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਦਿਲਬਾਗ ਸਿੰਘ, ਸਤਬੀਰ ਸਿੰਘ, ਸਤਵਿੰਦਰ ਸਿੰਘ, ਮਦਰ ਮੈਰੀ ਇੰਸਟੀਚਿਊਟ ਦੀਆਂ ਸਿੱਖਿਆਰਥਣਾਂ, ਆਸ਼ਾ ਫੈਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਸ਼ਾਮਿਲ ਹੋਈਆਂ।   

LEAVE A REPLY

Please enter your comment!
Please enter your name here