ਡੇਅਰੀ ਫਾਰਮ ਮੈਨੇਜਰ ਦੀ ਸਿਖਲਾਈ ਲਈ ਕੋਰਸ 13 ਅਗਸਤ ਤੋਂ ਸ਼ੁਰੂ: ਡਾਇਰੈਕਟਰ ਡੇਅਰੀ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਦੇ ਨੌਜਵਾਨਾਂ ਨੂੰ ਸਵੈ ਰੋਜਗਾਰ ਮੁਹੱਈਆ ਕਰਵਉਣ ਅਤੇ ਡੇਅਰੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਗੁਰ ਸਿਖਾਉਣ ਅਤੇ ਡੇਅਰੀ ਫਾਰਮ ਮੈਨੇਜਰ ਬਨਣ ਲਈ ਚਾਰ ਹਫਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ, 2019 ਤੋਂ ਸੁਰੂ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਾਨਯੋਗ ਕੈਬਿਨੇਟ ਮੰਤਰੀ ਦੀਆਂ ਹਦਾਇਤਾਂ ਮੁਤਾਬਿਕ ਬੇਰੋਜਗਾਰ ਨੌਜਵਾਨਾਂ ਨੂੰ ਸਵੈ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਇਹ ਸਿਖਲਾਈ ਦਿੱਤੀ ਜਾਂਦੀ ਹੈ।

Advertisements

ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਨੌਜਵਨਾਂ ਨੂੰ ਇਸ ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਇਸ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ), ਚਤਾਮਲੀ (ਰੋਪੜ), ਗਿੱਲ (ਮੋਗਾ), ਅਬੁੱਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ (ਮਾਨਸਾ), ਫਗਵਾੜਾ (ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸੁਰੂ ਹੋਵੇਗਾ। ਸਿਖਿਆਰਥੀਆਂ ਦੀ ਚੋਣ ਲਈ 26 ਜੁਲਾਈ 2019 ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰਾਂ ਤੇ ਕਾਊਂਸਲਿੰਗ ਕੀਤੀ ਜਾਵੇਗੀ

ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਜੋ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਉਹਨਾਂ ਦੇ ਤਹਿਤ ਘੱਟੋ ਘੱਟ  10ਵੀਂ ਤੱਕ ਵਿਦਿਅਕ ਯੋਗਤਾ ਰੱਖਦੇ ਹੋਏ ਨੌਜਵਾਨ ਲੜਕੇ-ਲੜਕੀਆਂ, ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੋਵੇ ਅਤੇ ਜਿੰਨਾਂ ਦਾ ਆਪਣਾ ਘੱਟੋ ਘੱਟ 5 ਦੁਧਾਰੂ ਪਸ਼ੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ  ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ। ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ 0172-5027285 ਅਤੇ 2217020 ਜਾਂ ਵਿਭਾਗ ਦੀ ਈ.ਮੇਲ director_dairy0rediffmail.com  ਉੱਤੇ ਹਾਸਲ ਕੀਤੀ ਜਾ ਸਕਦੀ ਹੈ।

ਉਹਨਾਂ ਅੱਗੇ ਦੱਸਿਆ ਕਿ ਇੰਨਾਂ ਸਿਖਲਾਈ ਪ੍ਰੋਗਰਮਾ ਦੌਰਾਨ ਨੌਜਵਾਨਾਂ ਅੱਜ ਦੇ ਯੁੱਗ ਦੀਆਂ ਵਿਗਿਆਨਕ ਤਕਨੀਕਾਂ ਨੂੰ ਬਰੀਕੀਆਂ ਨਾਲ ਸਮਝਣ ਅਤੇ ਤਨਦੇਹੀ ਨਾਲ ਲਾਗੂ ਕਰਕੇ ਡੇਅਰੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ, ਲਾਗਤ ਖਰਚੇ ਕਾਬੂ ਹੇਠ ਰੱਖਕੇ ਗੁਣਵੱਤਾ ਭਰਪੂਰ ਉਪਜ ਮੰਡੀ ਵਿੱਚ ਸੁਚੱਜੇ ਢੰਗਨਾਲ ਵੱਧ ਕੀਮਤਾਂ ਤੇ ਵੇਚਣ, ਪਸ਼ੂ ਧੰਨ ਦੇ ਪ੍ਰਬੰਧ, ਖਾਦ ਖੁਰਾਕ, ਸਿਹਤ ਸੁਵਿਧਾਵਾਂ ਅਤੇ ਬਿਹਤਰ ਮੰਡੀਕਰਨ ਨਾਲ ਜੋੜ ਕੇ ਲਾਗਤ ਕੀਮਤਾਂ ਨਾਲ ਵੱਧ ਪੈਦਾਵਾਰ ਸਬੰਧੀ ਸਿਖਲਾਈ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here