ਜਲ ਸ਼ਕਤੀ ਅਭਿਆਨ ਤਹਿਤ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ  ਨੂੰ ਪੀਣ ਵਾਲੇ ਪਾਣੀ ਦੀ ਸੰਭਾਲ ਸਬੰਧੀ ਕੀਤਾ ਪ੍ਰੇਰਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰਡੰਟ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਜਿਸ ਵਿੱਚ ਗੁਰਮੇਲ ਸਿੰੰਘ ਸੁਪਰਡੈਂਟ, ਇੰਸਪੈਕਟਰ ਮੁਕਲ ਕੇਸਰ, ਲੇਖ ਰਾਜ, ਗੌਰਵ ਸ਼ਰਮਾ, ਸੰਦੀਪ ਸਿੰਘ, ਅਮਨਦੀਪ ਸੈਣੀ, , ਚੇਤਨ ਸੈਣੀ ਅਤੇ ਪ੍ਰਦੀਪ ਕੁਮਾਰ ਸ਼ਾਮਲ ਹਨ ਵੱਲੋਂ ਨਗਰ ਨਿਗਮ ਦੇ ਵਾਰਡ ਨੰ: 2 ਦੇ ਮੁੱਹਲਾ ਨਿਊ ਸੁਖੀਆਬਾਦ ਵਿੱਖੇ ਗਿਆਨ ਜ਼ਯੋਤੀ ਪਬਲਿਕ ਸਕੂਲ ਦੇ ਵਿਦਆਰਥੀਆਂ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ  ਜਲ ਸ਼ਕਤੀ ਅਭਿਆਨ ਤਹਿਤ ਜਲ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।

Advertisements

ਇਸ ਮੌਕੇ ਤੇ ਸੁਪਰਡੈਂਟ ਗੁਰਮੇਲ ਸਿੰਘ ਨੇ ਦੱਸਿਆ ਕਿ ਸਾਡੇ ਜੀਵਨ ਵਿੱਚ ਪਾਣੀ ਦਾ ਬਹੁੱਤ ਮੱਹਤਵ ਹੈ ਪਰ ਅੱਜ ਅਸੀਂ ਪਾਣੀ ਨੂੰ ਬਰਬਾਦ ਕਰਦੇ ਜਾ ਰਹੇ ਹਾਂ ਜਿਸ ਕਾਰਨ ਪੀਣ ਵਾਲੇ ਪਾਣੀ ਦਾ ਪੱਧਰ ਧਰਤੀ ਦੇ ਹੇਠਾਂ ਘੱਟ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਅੱਜ ਸਾਨੂੰ ਪਾਣੀ ਨੂੰ ਬਚਾਉਣ ਅਤੇ ਇਸ ਨੂੰ ਸਵੱਛ ਰਖੱਣ ਦੀ ਬਹੁਤ ਲੋੜ ਹੈ ਤਾਂ ਹੀ ਸਾਡਾ ਭਵਿੱਖ ਸਰੁਖਿੱਅਤ ਰਹਿ ਸਕੇਗਾ। ਇਸ ਮੌਕੇ ਤੇ ਉਹਨਾਂ ਨੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਆਰਥੀਆਂ  ਨੂੰ ਪੀਣ ਵਾਲੇ ਪਾਣੀ ਦੀ ਸੰਭਾਲ ਸਬੰਧੀ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here