ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ ਯੂਨੀਅਨ ਨੇ ਮੰਗਾਂ ਸੰਬੰਧੀ ਕੀਤੀ ਰੋਸ਼ ਰੈਲੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ ਯੂਨੀਅਨ ਵੱਲੋ ਕੀਤੇ ਜਾ ਰਹੇ ਸਘੰਰਸ਼ ਸਬੰਧ ਵਿੱਚ ਪੰਜਾਬ  ਸਰਕਾਰ ਵੱਲੋ ਮੰਨੀਆਂ ਹੋਈਆਂ, ਹੱਕੀ ਅਤੇ ਜਾਇਜ ਮੰਗਾਂ ਲਾਗੂ ਕਰਵਾਉਣ ਦੇ ਦਿੱਤੇ ਸੱਦੇ ਦੇ ਮੱਦੇ ਨਜਰ ਦਫਤਰ ਸਿਵਲ ਸਰਜਨ ਦੇ ਕਲੈਰੀਕਲ ਸਟਾਫ ਵੱਲੋ ਰੋਸ ਰੈਲੀ ਕੀਤੀ ਗਈ  ਇਸ ਬਾਰੇ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ ਲਾਡੀ ਨੇ ਦੱਸਿਆ ਸਰਕਾਰ ਵੱਲੋ ਜਥੇਬੰਦੀ ਦੀਆਂ ਮੰਨੀਆ ਹੋਈਆ ਮੰਗਾਂ ਨੂੰ ਲਾਗੂ ਕਰਵਾਉਣ ਹੈ । ਇਹ ਕਲਮ ਛੋੜ ਹੜਤਾਲ 24 – 7- 19 ਤੱਕ ਲਗਾਤਾਰ ਕੀਤੀ ਜਾ ਰਹੀ ਹੈ । ਲੋਕਾਂ ਨੂੰ ਹੋਣ ਵਾਲੀਆ ਪਰੇਸ਼ਨੀਆਂ ਲਈ ਜਿੰਮੋਵਾਰੀ ਸਰਕਾਰ ਦੀ ਹੋਵੇ ।

Advertisements

ਇਸ ਮੋਕੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੁਲਜਾਮਾਂ ਦੀਆਂ ਮੰਗਾਂ ਨਹੀ ਮੰਨਦੀ ਤਾਂ ਮੁਲਜਮ ਯੂਨੀਅਨ ਵੱਲੋ ਸੰਘਰਸ਼  ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸ ਦੀ ਸਾਰੀ ਜਿਮੇਵਾਰੀ ਸਰਕਾਰ ਦੀ ਹੋਵੇਗੀ । ਇਸ ਮੋਕੇ ਸੁਪਰਡੈਟ ਰਜਿੰਦਰ ਕੋਰ,  ਨਿਰਮਲ ਸਿੰਘ,  ਸੁਖਵਿੰਦਰ ਕੋਰ,  ਭੁਪਿੰਦਰ ਸਿੰਘ,  ਸੁਮਨ ਸੇਠੀ, ਰਿਧੂ, ਸੰਜੀਵ ਕੁਮਾਰ, ਆਸ਼ਾ ਰਾਣੀ, ਕਮਲ ਜੋਤੀ, ਮਨਦੀਪ ਆਦਿ ਹਾਜਰ ਰਹੇ ।

LEAVE A REPLY

Please enter your comment!
Please enter your name here