ਬੇਟੀ ਬਚਾਓ, ਬੇਟੀ ਪੜਾਓ ਵਿਸ਼ੇ ਤੇ ਸਰਕਾਰੀ ਨਰਸਿੰਗ ਸਕੂਲ ਵਿਖੇ ਹੋਇਆ ਜਾਗਰੂਕ ਸੈਮੀਨਾਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਬੇਟੀ ਬਚਾਓ , ਬੋਟੀ ਪੜਾਓ ਵਿਸ਼ੇ ਨੂੰ ਸਮਰਪਿਤ ਸੈਵੀ ਸੈਵੀ ਸੰਸਥਾਂ ਸਿਵਾਲਿਕ ਹਿਲਜ ਵੈਲਫੇਅਰ ਸੁਸਾਇਟੀ ਸਹਿਯੋਗ ਨਾਲ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜਾਗਰੂਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ  ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਮੁੱਖ ਮਹਿਮਾਨ ਵੱਜੋ ਹਾਜਰ ਹੋਏ ਸੈਮੀਨਾਰ ਵਿੱਚ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਡਾ. ਸਤਪਾਲ ਗੋਜਰਾਂ ਡਿਪਟਾ ਮੈਡੀਕਲ ਕਮਿਸ਼ਨਰ, ਕਾਰਜਕਾਰੀ ਪ੍ਰਿੰਸੀਪਲ ਪਰਮਜੀਤ ਕੋਰ, ਦਵਿੰਦਰ ਸਿੰਘ, ਅਮਰਜੀਤ ਹਮਰੋਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਜਿਲਾ ਪ੍ਰੋਗਰਾਮ ਮੈਨਜਰ ਮੁੰਹਮੰਦ ਆਸਿਫ, ਅਮਨਦੀਪ ਸਿੰਘ ਆਦਿ ਹਾਜਰ ਸਨ।

Advertisements

ਹਾਜਰੀਨ ਵਿੱਚ ਆਪਣੇ ਵਿਚਾਰ ਸਾਝੇ ਕਰਦੇ ਹੋਏ ਡਾ. ਪਵਨ ਨੇ ਕਿਹਾ  ਕਿਹਾ ਕਿ  ਔਰਤ ਦਾ ਮਜਬੂਤ ਹੋਣਾ, ਕਿਸੇ ਸਿਸਟਮ ਨੂੰ, ਸੱਟ ਮਾਰਨ ਲਈ ਨਹੀ ਬਲਕਿ ਸਮਾਜਿਕ ਵਿਕਾਸ ਵਿੱਚ ਉਸ ਦੀ ਸਮੂਲੀਅਤ ਲਈ ਜਰੂਰੀ ਹੈ । ਸਮਾਜ ਦਾ ਵਿਕਾਸ ਮਹਿਲਾ ਸ਼ਕਤੀ ਤੋ ਬਿਨਾ ਅੰਸਭਵ ਹੈ । ਆਉ ਆਪਣੀਆਂ ਧੀਆਂ ਦੇ ਹੱਥ ਕਲਮ ਫੜਾ ਕੇ ਉਹਨਾਂ ਨੂੰ ਆਪਣੀ ਤਕਦੀਰ ਆਪ ਲਿਖਣ ਦੇ ਕਾਬਿਲ ਬਣਾਈਏ। ਅੱਜ ਦੀ ਨਾਰੀ ਕਿਸੇ ਵੀ ਖੇਤਰ ਵਿੱਚ ਪੁਰਸ਼ਾ ਤੋ ਨਾਲੋ ਘੱਟ ਨਹੀ ਹੈ,  ਸਮਾਜਿਕ ਆਰਥਿਕ ਰਾਜਨੀਤਕ, ਵਿਗਿਆਨ ਖੇਡਾ  ਆਦਿ ਖੇਤਰ ਵਿੱਚ ਮੋਰੀ ਹਨ। ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਡਾ ਰਜਿੰਦਰ ਰਾਜ ਨੇ ਦੱਸਿਆ ਕਿ ਪੰਜਾਬ ਦੇ ਸੈਕਸ ਦਰ ਕੋਮੀ ਪੱਧਰ ਨਾਲੋ ਘੱਟ ਹੈ , ਜਿਸ ਦੇ ਸੁਧਾਰ ਲਈ ਸਰਕਾਰ ਵੱਲੋ ਪੀ.ਸੀ. ਐਡ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਨਾਲ ਪਿਛਲੇ 10 ਸਾਲਾ ਵਿੱਚ ਪੰਜਾਬ ਦੀ ਸੈਕਸ ਦਰ ਵਿੱਚ ਕੁਝ ਸੁਧਾਰ ਦੇਣਖਣ ਨੂੰ ਮਿਲ ਹਨ ।

ਭਰੂਣ ਹੱਤਿਆ ਵਰਗੀ  ਬੁਰਾਈ ਨੂੰ ਸਮਾਜ ਵਿਚੋ ਕੱਡਣ ਲਈ ਸਾਰੀਆਂ ਜਾਗਰੂਕ ਧਿਰਾ ਨੂੰ ਮਿਲ ਕੇ ਕੰਮ ਕਰਨ ਦੀ ਸਮੇ ਦੀ ਲੋੜ ਹੈ ਅਤੇ ਨਾਲ ਹੀ ਵਿਆਕਤੀ ਗਤ ਤੇ ਸਮਾਜਿਕ ਸੋਚ ਬਦਲਣ ਦੀ ਜਰੂਰਤ ਹੈ । ਸੈਮੀਨਾਰ ਨੂੰ ਡਾ ਸਤਪਾਲ ਗੋਜਰਾਂ ਨੇ ਸਬੋਧਨ ਕਰਦਿਆ ਦੱਸਿਆ ਕਿ ਬੇਟੀਆਂ ਦਾ ਰੁਤਬਾਂ ਸਮਾਜ ਵਿੱਚ ਵੱਡਾ ਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋ ਜਾਨਨੀ ਸ਼ਿਸੂ ਸੁਰੱਖਿਆ ਕਾਰਿਕਰਮ ਤਹਿਤ 0 ਤੋ 5 ਸਾਲ ਦੇ ਲੜਕੀਆ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਹੈ ।  ਸੈਮੀਨਾਰ ਵਿੱਚ ਅਮਰਜੀਤ ਹਮਰੋਲ ਅਤੇ ਦਵਿੰਦਰ ਸਿੰਘ ਵੱਲੋ ਵੀ ਸੰਬੋਧਨ ਕੀਤਾ ਗਿਆ ਤੇ ਅਖੀਰ ਵਿੱਚ ਨੁਕੜ ਨਾਟਕ ਅਤੇ ਭਾਸ਼ਣ ਪ੍ਰਤਿਯੋਗਤਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਸਨਮਾਨ ਕੀਤਾ ਗਿਆ ।

LEAVE A REPLY

Please enter your comment!
Please enter your name here