ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਪੌਦੇ ਲਗਾ ਕੇ ਅਤੇ ਖੂਨਦਾਨ ਕਰ ਮਨਾਇਆ ਜਨਮ ਦਿਨ

2nd sep 009

ਹੁਸ਼ਿਆਰਪੁਰ, 2 ਸਤੰਬਰ: ਜਿਵੇਂ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਸਮੇ- ਸਮੇ ਤੇ ਨੌਜਵਾਨਾਂ ਵਿੱਚ ਉਸਾਰੂ ਸੋਚ ਕਾਇਮ ਕਰਨ ਲਈ ਸੈਮੀਨਾਰ,ਨਸ਼ਾ ਵਿਰੋਧੀ ਰੈਲੀਆਂ, ਖੂਨਦਾਨ ਕੈਂਪ,ਸਫਾਈ ਅਭਿਆਨ,ਅੰਤਰਰਾਜੀ ਦੋਰੇ ਆਯੋਜਿਤ ਕੀਤੇ ਜਾਂਦੇ ਹਨ।ਜ਼ਿਲਾ ਹੁਸ਼ਿਆਪੁਰ ਵਿਖੇ  ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਹੁਸ਼ਿਆਰਪੁਰ ,ਸ ਪ੍ਰੀਤ ਕੋਹਲੀ ਦੁਆਰਾ ਯੁਵਕਾਂ ਨੂੰ ਆਪਣੇ-2 ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੋਕਿਆ ਉਪੱਰ ਖੁਨਦਾਨ ਕਰਵਾਉਣ ਦੀ ਪਿਰਤ ਵੀ ਪਾਈ ਗਈ ਹੈ ਉਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਪ੍ਰੀਤ ਕੋਹਲੀ ਦੁਆਰਾ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਨਿੰਮ ਦੇ ਪੋਦੇ ਲਗਾਏ ਗਏ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਵਿਖੇ 27ਵੀਂ ਵਾਰੀ ਖੂਨਦਾਨ ਵੀ ਕੀਤਾ ਗਿਆ।ਇਸ ਮੋਕੇ ਉਹਨਾਂ ਕਿਹਾ ਕਿ ਯੁਵਕ ਹਮੇਸ਼ਾ ਮਾਰਗ ਦਰਸ਼ਕ ਦੁਆਰਾ ਦੱਸੇ ਕਾਰਜ ਕਰਨ ਲਈ ਤੱਤਪਰ ਰਹਿੰਦੇ ਹਨ ਪਰੰਤੂ ਉਹਨਾਂ ਦਾ ਮਾਰਗ ਦਰਸ਼ਕ ਖੁਦ ਵੀ ਇੱਕ ਉਦਾਹਰਨ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ ਜੋ ਅਸੀ ਕਿਸੇ ਕੋਲੋ ਉਮੀਦ ਕਰਦੇ ਹਾਂ ਪਹਿਲਾਂ ਸਾਨੂੰ ਆਪ ਉਹ ਕਰ ਕਿ ਵਿਖਾਉਣਾ ਪਵੇਗਾ। ਜਿਕਰਯੋਗ ਹੈ ਕਿ ਇਸੇ ਦਿਨ ਪਿਛਲੇ ਸਾਲ ਪ੍ਰੀਤ ਕੋਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਪੋਦੇ ਲਗਾਏ ਸਨ।

Advertisements

LEAVE A REPLY

Please enter your comment!
Please enter your name here