ਨਨਕਾਣਾ ਸਾਹਿਬ ਤੋਂ ਚੱਲੇ ਨਗਰ ਕੀਰਤਨ ਦਾ 6 ਅਗਸਤ ਨੂੰ ਜੇਜੋਂ ਦੁਆਬਾ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਨਨਕਾਣਾ ਸਾਹਿਬ ਜੀ ( ਪਾਕਿਸਤਾਨ ) ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੰਤਰ- ਰਾਸ਼ਟਰੀ ਨਗਰ ਕੀਰਤਨ ਦੇ ਰੂਪ ਵਿੱਚ ਮਿਤੀ 6 ਅਗਸਤ ਨੂੰ ਸ਼ਬਦ ਗੁਰੂ ਯਾਤਰਾ ਜੇਜੋਂ ਦੁਆਬਾ ਵਿਖੇ ਪਹੁੰਚੇਗੀ। ਇਸ ਸ਼ਬਦ ਗੁਰੂ ਯਾਤਰਾ ਦੇ ਸਵਾਗਤ ਲਈ ਇਲਾਕੇ ਦੀ ਸਾਂਝੀ ਮੀਟਿੰਗ ਕੰਗ ਫਾਰਮ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਰਛਪਾਲ ਸਿੰਘ ਪਾਲੀ ਨੇ ਕੀਤੀ। ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਇਲਾਕਾ ਬਹੁਤ ਹੀ ਭਾਗਾਂ ਵਾਲਾ ਹੈ ਕਿ ਸਾਡੇ ਇਲਾਕੇ ਜੇਜੋਂ ਦੁਆਬਾ ਵਿਖੇ ਸ਼ਬਦ ਗੁਰੂ ਯਾਤਰਾ ਹੋ ਕੇ ਲੰਘੇਗੀ ਇਸ ਨਾਲ ਇਲਾਕੇ ਦੇ ਲੌਕਾਂ ਵਿੱਚ ਖੁਸ਼ੀ ਤੇ ਚਾਅ ਦੀ ਲਹਿਰ ਪਾਈ ਜਾ ਰਹੀ ਹੈ। ਉਚੇਚੇ ਤੋਰ ਤੇ ਪਹੁੰਚੇ ਪ੍ਰਚਾਰਕ ਜਸਵਿੰਦਰ ਸਿੰਘ ਦਾਦੂਵਾਲ, ਪ੍ਰਚਾਰਕ ਦਿਆਲ ਸਿੰਘ ਗੁਰਦਾਸਪੁਰੀ, ਕਨਵੀਨਰ ਕੁਲਦੀਪ ਸਿੰਘ ਗੁਰਦਾਸਪੁਰੀ, ਮਨਵੀਰ ਸਿੰਘ ਨੇ ਨਗਰ ਕੀਰਤਨ ਦੇ ਰੂਟ ਬਾਰੇ ਜਾਣਕਾਰੀ ਦਿੱਤੀ।

Advertisements

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਪ੍ਰਵੀਨ ਸੋਨੀ ਸਾਬਕਾ ਸਰਪੰਚ ਜੇਜੋਂ ਨੇ ਦੱਸਿਆ ਕਿ ਸ਼ਬਦ ਗੁਰੂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ ਵੱਥ ਵੱਥ ਥਾਵਾਂ ਤੇ ਸਵਾਗਤੀ ਗੇਟ ਬਣਾਏ ਜਾਣਗੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਇਲਾਕੇ ਦੀ ਸੰਗਤ ਵੱਧ ਚੜ ਕੇ ਸ਼ਾਮਿਲ ਹੋਵੇਗੀ। ਇਸ ਮੌਕੇ ਸਰਪੰਚ ਵਿਨੋਦ ਕੁਮਾਰ ਗੱਜਰ, ਸਰਪੰਚ ਦਲਜੀਤ ਸਿੰਘ ਮਹਿਦੂਦ, ਪ੍ਰਵੀਨ ਸੋਨੀ ਨੰਬਰਦਾਰ ਜੇਜੋਂ, ਸਰਪੰਚ ਹਰਜੀਆਣਾ, ਰੋਸ਼ਨ ਲਸਾੜਾ, ਸੋਢੀ ਸਿੰਘ, ਸਰਵਣ ਸਿੰਘ, ਅਜਮੇਰ ਸਿੰਘ ਕੰਗ, ਚੇਤਨ ਸ਼ਰਮਾ, ਅਸ਼ਵਨੀ ਖੰਨਾ, ਸੌਨੂੰ ਮਹਿਦੂਦ, ਮਦਨ ਲਾਲ, ਕੁਲਦੀਪ ਸਿੰਘ, ਰਣਜੀਤ ਸਿੰਘ, ਬੀ.ਡੀ. ਸ਼ਰਮਾ, ਨਵਜੋਤ ਸਿੰਘ, ਜਸਵੰਤ ਸਿੰਘ ਚੰਬਲਾਂ ਸਮੇਤ ਇਲਾਕੇ ਦੇ ਮੋਹਤਵਰ ਹਾਜਰ ਸਨ।

LEAVE A REPLY

Please enter your comment!
Please enter your name here