ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੀ ਤਿਆਰੀ ਸਬੰਧੀ ਸੰਸਥਾ ਨੇ ਕੀਤੀ ਬੈਠਕ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਬੈਠਕ ਸੰਸਥਾ ਦੇ ਦਫਤਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪ੍ਰਧਾਨ ਪ੍ਰੋ.ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਹਨਾਂ ਵਲੋਂ ਮਿਤੀ 25 ਅਗਸਤ 2019 ਨੂੰ ਸ਼ੁਰੂ ਹੋ ਰਹੇ ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੀਆਂ ਤਿਆਰੀਆਂ ਸੰਬੰਧੀ ਸੰਸਥਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚੜਾਉਣ ਲਈ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆ।

Advertisements

ਪ੍ਰੋ. ਸੁਨੇਤ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਸਕੂਲ਼ਾਂ-ਕਾਲਜਾਂ ਵਿੱਚ ਨੇਤਰਦਾਨ ਜਾਗਰੁਕਤਾ ਸੈਮੀਨਾਰ ਲਗਾਏ ਜਾਣਗੇ ਅਤੇ ਨੇਤਰਦਾਨ ਜਾਗਰੁਕਤਾ ਰੈਲੀ ਵੀ ਕੱਢੀ ਜਾਵੇਗੀ। ਪ੍ਰੋ. ਸੁਨੇਤ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੌਂ ਪੰਜਾਬ ਵਿੱਚ ਸਿਰਫ 16 ਸੰਸਥਾਵਾਂ ਨੂੰ ਹੀ ਨੇਤਰਦਾਨ ਕਰਵਾਉਣ ਦੀ ਮਾਨਤਾ ਮਿਲੀ ਹੋਈ ਹੈ।ਨੇਤਰਦਾਨ ਸੰਸਥਾਂ ਹੁਸ਼ਿਆਰਪੁਰ,  ਹੁਸ਼ਿਆਰਪੁਰ ਜਿਲੇ ਦੀ ਇਕਲੋਤੀ  ਸੰਸਥਾ ਹੈ। ਜਿਸ ਨੂੰ ਪੰਜਾਬ ਸਰਕਾਰ ਵਲੋਂ ਇਹ ਮਾਨਤਾ ਪ੍ਰਾਪਤ ਹੈ। ਸੰਸਥਾਂ ਦੇ ਸਮੂਹ ਮੈਂਬਰਾਂ ਨੇ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੌਰਾਨ ਵੱਖ-ਵੱਖ ਐਨ.ਜੀ.ਓ.  ਯੂਥ ਕਲੱਬਾਂ ਅਤੇ ਪਤਵੰਤੇ ਸੱਜਣਾਂ ਨੂੰ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਹਾਰਦਿਕ ਸੱਦਾ ਦਿੱਤਾ।

ਇਸ ਮੌਕੇ ਸੰਸਥਾ ਦੇ ਅਹੁੱਦੇਦਾਰ/ਮੈਂਬਰ ਇੰਜ. ਜਸਬੀਰ ਸਿੰਘ, ਰਕੇਸ਼ ਮੋਹਣ, ਕੁਲਤਾਰ ਸਿੰਘ, ਨਿਰਮਲ ਸਿੰਘ, ਵਰਿੰਦਰ ਚੌਪੜਾ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਨਿਰਵੈਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here