ਸਿਹਤ ਵਿਭਾਗ ਨੇ ਰਾਸ਼ਟਰੀ ਡੀ ਵਾਰਮਿੰਗ ਡੇ ਦੇ ਸੰਬੰਧ ਵਿੱਚ ਲਗਾਈ ਟ੍ਰੇਨਿੰਗ ਵਰਕਸ਼ਾਪ 

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸ.ਐਮ.ਓ. ਟਾਂਡਾ ਡਾ. ਕੇਵਲ ਸਿੰਘ ਦੀ ਅਗਵਾਈ ਵਿੱਚ ਰਾਸ਼ਟਰੀ ਡੀ ਵਾਰਮਿੰਗ ਡੇ ਮੌਕੇ ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਿਖਲਾਈ ਵਰਕਸ਼ਾਪ ਲਗਾਈ ਗਈ। ਪ੍ਰਿੰਸੀਪਲ ਦਵਿੰਦਰ ਕਲਸੀ ਦੀ ਅਗਵਾਈ ਵਿੱਚ ਲਗਾਈ ਗਈ ਇਸ ਵਰਕਸ਼ਾਪ ਦੌਰਾਨ ਬਲਾਕ ਟਾਂਡਾ ਅਧੀਨ ਆਉਂਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਨੋਡਲ ਅਧਿਆਪਕਾਂ ਨੂੰ ਡੀ ਵਾਰਮਿੰਗ ਸੰਬੰਧੀ ਟ੍ਰੇਨਿੰਗ ਦਿੱਤੀ ਗਈ। ਟਰੇਨਿੰਗ ਦੌਰਾਨ ਡਾਕਟਰ ਸਰੋਜ ਨੇ ਦੱਸਿਆ ਕਿ ਬਲਾਕ ਟਾਂਡਾ ਅਧੀਨ ਆਉਂਦੇ 31000 ਵਿਦਿਆਰਥੀਆਂ ਨੂੰ 8 ਅਗਸਤ ਨੂੰ ਸਿਹਤ ਵਿਭਾਗ ਵੱਲੋਂ ਐਲਬੈਂਡਾਜੋਲ ਦੀ ਗੋਲੀ ਖਿਲਾਈ ਜਾਵੇਗੀ।

Advertisements

ਇਸ ਦੇ ਨਾਲ ਹੀ 176 ਆਂਗਨਵਾੜੀਆਂ ਦੇ ਕੁੱਲ 4900 ਬੱਚਿਆਂ ਨੂੰ ਵੀ ਇਹ ਦਵਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਬੱਚੇ 8 ਅਗਸਤ ਨੂੰ ਗੋਲੀ ਨਹੀਂ ਲੈ ਸਕਣਗੇ ਉਹਨਾਂ  ਨੂੰ 19 ਅਗਸਤ ਨੂੰ ਗੋਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਦੌਰਾਨ ਕੋਈ ਅਣਸੁਖਾਵੀਂ  ਘਟਨਾ ਨਾਲ ਨਿਪਟਣ ਲਈ ਰੈਪਿਡ ਰਿਸਪਾਂਸ ਟੀਮ ਬਣਾਈ ਗਈ ਹੈ ਜੋ ਡਾਕਟਰ ਨਾਗਪਾਲ ਦੀ ਅਗਵਾਈ ਵਿਚ ਕੰਮ ਕਰੇਗੀ। ਇਸ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਪ੍ਰਿੰਸੀਪਲ ਦਵਿੰਦਰ ਕਲਸੀ, ਦਿਲਬਾਗ ਸਿੰਘ, ਨਿਰਮਲ ਕੌਰ ਸਾਰੇ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਨੋਡਲ ਅਧਿਆਪਕ ਮੌਜੂਦ ਸਨ।

 

LEAVE A REPLY

Please enter your comment!
Please enter your name here