ਮਠਿਆਈਆਂ ਦੀਆਂ ਦੁਕਾਨਾਂ, ਡੇਅਰੀ ਫਰਮਾਂ, ਦੋਧੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ

DSC_0134

ਹੁਸ਼ਿਆਰਪੁਰ, 3 ਸਤੰਬਰ: ਮਾਣਯੋਗ ਫੂਡ ਕਮਿਸ਼ਨਰ ਪੰਜਾਬ ਹੁਸਨ ਲਾਲ ਦੇ ਹੁਕਮਾਂ ਤਹਿਤ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡੇਜੀਗਨੇਟੇਡ  ਅਫਸਰ ਫੂਡ ਸੇਫਟੀ-ਕਮ- ਜਿਲ੍ਹਾ ਸਿਹਤ ਅਫਸਰ ਡਾ.ਸੁਰਿੰਦਰ ਮਲਿਕ ਅਤੇ ਫੂਡ ਸੇਫਟੀ ਅਫਸਰ ਰਜਿੰਦਰ ਪਾਲ ਸਿੰਘ ਵੱਲੋਂ ਸ਼ਹਿਰੀ ਖੇਤਰ ਹੁਸ਼ਿਆਰੁਪਰ ਦੀਆਂ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀ ਫਰਮਾਂ, ਦੋਧੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਸੁਰਿੰਦਰ ਮਲਿਕ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਸਬਜੀ ਮੰਡੀ, ਪੁਰਾਈ ਸਬਜ਼ੀ ਮੰਡੀ, ਘੰਟਾਘਰ ਅਤੇ ਬੱਸ ਸਟੈਂਡ ਵਿਖੇ ਸਥਿਤ ਹਲਵਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ ਕਿ ਆਮ ਜਨਤਾ ਨੂੰ ਸਾਫ-ਸੁਥਰੀਆਂ ਤੇ ਸ਼ੁੱਧ ਮਠਿਆਈਆਂ ਹੀ ਉਪਲਬਧ ਕਰਵਾਈਆਂ ਜਾਣ। ਇਸ ਮੌਕੇ ਉਨ੍ਹਾਂ ਮਠਿਆਈ ਦੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਕੇਵਲ ਤਾਜ਼ੀਆਂ ਅਤੇ ਸ਼ੁਧਤਾ ਦੀ ਕਸੌਟੀ ਪੱਖੋਂ ਸਾਫ ਅਤੇ ਢੱਕ ਕੇ ਰੱਖੀਆਂ ਹੋਈਆਂ ਮਠਿਆਈਆਂ ਹੀ ਵੇਚੀਆਂ ਜਾਣ। ਖਾਸ ਤੌਰ ਤੇ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥਾਂ ਦੀ ਵਰਤੋਂ ਵੇਲੇ ਸ਼ੁੱਧਤਾ ਦੀ ਜਾਂਚ ਜਰੂਰ ਕੀਤੀ ਜਾਵੇ। ਇਸਦੇ ਨਾਲ ਹੀ ਮਠਿਆਈ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਨਿਜੀ ਸਵੱਛਤਾ ਤੇ ਤਿਆਰ ਕੀਤੇ ਜਾਣ ਵਾਲੇ ਸਥਾਨ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ। ਮਠਿਆਈ, ਪਕੌੜੇ ਸਮੇਤ ਹੋਰ ਤਲਣ ਵਾਲੇ ਪਦਾਰਥਾਂ ਵਿੱਚ ਵਰਤੇ ਜਾਣ ਵਾਲੇ ਖਾਦ ਪਦਾਰਥ ਅਤੇ ਤੇਲ ਉੱਚ ਗੁਣਵੱਤਾ ਵਾਲੇ ਵਰਤੇ ਜਾਣ ਤਾਂ ਜੋ ਜਨਤਾ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਆਉਣ ਵਾਲੇ ਤਿਉਹਾਰਾਂ ਦੌਰਾਨ ਮਠਿਆਈ ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਦੇ ਪਧੱਰ ਨੂੰ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਸਾਫ-ਸੁਥਰੀਆਂ ਮਠਿਆਈਆਂ ਖਰੀਦਣ ਨੂੰ ਹੀ ਤਰਜ਼ੀਹ ਦੇਣ। ਜੇਕਰ ਮਿਲਾਵਟਖੋਰੀ ਵਰਗੀ ਕੋਈ ਸ਼ਿਕਾਇਤ ਪਾਈ ਜਾਵੇ ਤਾਂ ਇਸਦੀ ਸੂਚਨਾ ਤੁਰੰਤ ਦਫਤਰ ਸਿਵਲ ਸਰਜਨ ਵਿਖੇ ਦਿੱਤੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here