ਬੰਦੀਆਂ ਨੂੰ ਮਿਲਣ ਲਈ ਸ਼ੁਰੂ ਹੋਈ ਆਨ ਲਾਈਨ ਰਜਿਸਟਰੇਸ਼ਨ ਸੁਵਿਧਾ: ਠੰਡਲ

IMG-20140923-WA0003ਹੁਸ਼ਿਆਰਪੁਰ, 3 ਸਤੰਬਰ: ਜੇਲ੍ਹ ਵਿੱਚ ਬੰਦ ਬੰਦੀਆਂ ਦੇ ਪ੍ਰੀਵਾਰਾਂ ਨੂੰ ਮੁਲਾਕਾਤ ਕਰਵਾਉਣ ਲਈ ਆਨ ਲਾਈਨ ਐਡਵਾਂਸ ਰਜਿਸਟਰੇਸ਼ਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਪਹਿਲਾਂ ਬੰਦੀਆਂ ਦੇ ਪ੍ਰੀਵਾਰਾਂ ਨੂੰ ਮਿਲਣ ਦੇ ਲਈ ਵੱਖਰੇ ਤੌਰ ‘ਤੇ ਕਾਗਜ਼ੀ ਕਾਰਵਾਈ ਕਰਦੇ ਹੋਏ ਕਾਫ਼ੀ ਸਮਾਂ ਲਗ ਜਾਂਦਾ ਸੀ। ਬੰਦੀਆਂ ਦੇ ਪ੍ਰੀਵਾਰਾਂ ਨੂੰ ਸਹੂਲਤ ਦੇਣ ਲਈ ਆਨ ਲਾਈਨ ਰਜਿਸਟਰੇਸ਼ਨ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੰਦੀ ਨੂੰ ਮੁਲਾਕਾਤ ਲਈ ਆਉਣ ਵਾਲੇ ਮੁਲਾਕਾਤੀ ਆਪਣੇ ਘਰ ਬੈਠੇ ਹੀ ਇੰਟਰਨੈਟ ਰਾਹੀਂ ਆਨ ਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਵਿਜ਼ਿਟਰ ਪਾਸ ਦੀ ਕਾਪੀ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਨ।ਸੁਪਰਡੰਟ ਜੇਲ੍ਹ ਅਜਮੇਰ ਸਿੰਘ ਰਾਣਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਨ ਲਾਈਨ ਰਜਿਸਟਰੇਸ਼ਨ ਦੇ ਲਈ ਮੁਲਾਕਾਤੀ ਨੂੰ eprisons.nic.in ਵੈਬ ਸਾਈਟ ਤੇ ਜਾ ਕੇ ਨਿਊ ਵਿਜ਼ਿਟ ਰਜਿਸਟਰੇਸ਼ਨ ‘ਤੇ ਕਲਿੱਕ ਕਰਕੇ ਆਪਣੀ ਅਤੇ ਜੇਲ੍ਹ ਅੰਦਰ ਬੰਦ ਬੰਦੀ ਦੀ ਪ੍ਰਾਇਮਰੀ ਡਿਟੇਲ ਭਰਨੀ ਹੋਵੇਗੀ।  ਇਸ ਵਿੱਚ ਮੁਲਾਕਾਤੀ ਵੱਲੋਂ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਈ ਡੀ ਵੀ ਭਰਨਾ ਪਵੇਗਾ। ਇਹ ਭਰਨ ‘ਤੇ ਮੁਲਾਕਾਤੀ ਨੁੰ ਵਨ ਟਾਈਮ ਪਾਸਵਰਡ ਪ੍ਰਾਪਤ ਹੋਵੇਗਾ। ਇਸ ਨੰਬਰ ਨੂੰ ਭਰ ਕੇ ਫਿਰ ਉਸ ਨੂੰ ਵਿਜ਼ਿਟ ਰੈਫਰੈਂਸ ਨੰਬਰ ਪ੍ਰਾਪਤ ਹੋ ਜਾਵੇਗਾ। ਜੇਲ੍ਹ ਸੁਪਰਡੰਟ ਵੱਲੋਂ ਇਹ ਵਿਜ਼ਿਟ ਅਪਰੂਵ ਕਰਨ ਉਪਰੰਤ ਮੁਲਾਕਾਤੀ ਨੂੰ ਉਸ ਦੇ ਈ-ਮੇਲ ਆਈ ਡੀ ਤੇ ਵਿਜ਼ਿਟ ਪਾਸ ਉਪਲਬੱਧ ਹੋ ਜਾਵੇਗਾ ਜੋ  ਮੁਲਾਕਾਤ ਵਾਲੇ ਦਿਨ ਮੁਲਾਕਾਤੀ ਜੇਲ੍ਹ ਗੇਟ ‘ਤੇ ਦਿਖਾ ਕੇ ਮੁਲਾਕਾਤ ਕਰ ਸਕਦਾ ਹੈ। ਮੁਲਾਕਾਤੀ ਨੂੰ ਇੱਕ ਵਾਰ ਅਲਾਟ ਕੀਤਾ ਗਿਆ ਵਿਜ਼ਿਟ ਰੈਫਰੈਂਸ ਨੰਬਰ ਦੁਬਾਰਾ ਭਵਿੱਖ ਵਿੱਚ ਵੀ ਮੁਲਾਕਾਤ ਕਰਨ ਲਈ ਸਹਾਈ ਹੋਵੇਗਾ ਅਤੇ ਮੁਲਾਕਾਤੀ ਨੂੰ ਵਾਰ-ਵਾਰ ਆਪਣੀ ਅਤੇ ਬੰਦੀ ਦੀ ਡਿਟੇਲ ਭਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਸਬੰਧੀ ਜੇਲ੍ਹ ਦੇ ਨੋਡਲ ਅਫ਼ਸਰ ਸ੍ਰੀ ਰਾਧਾ ਕ੍ਰਿਸ਼ਨ ਤੋਂ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here