ਬਲਬੀਰ ਰਾਜ ਸਿੰਘ ਨੇ ਸੰਭਾਲਿਆ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਬਲਬੀਰ ਰਾਜ ਸਿੰਘ ਨੇ ਅੱਜ 25 ਸਿਤੰਬਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ।

Advertisements

ਉਹ ਇਸ ਤੋਂ ਪਹਿਲਾਂ ਫਾਜ਼ਿਲਕਾ, ਫਗਵਾੜਾ, ਦਸੂਹਾ ਅਤੇ ਬਟਾਲਾ ਵਿਖੇ ਬਤੌਰ ਐਸ.ਡੀ.ਐਮ., ਪਠਾਨਕੋਟ ਵਿਖੇ ਸਹਾਇਕ ਕਮਿਸ਼ਨਰ ਜਨਰਲ ਅਤੇ ਹੁਸ਼ਿਆਰਪੁਰ ਦੇ ਨਗਰ ਨਿਗਮ ਵਿਖੇ ਬਤੌਰ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਹ 2014 ਦੇ ਬੈਚ ਦੇ ਪੀ.ਸੀ.ਐਸ ਅਧਿਕਾਰੀ ਹਨ।

ਨਗਰ ਨਿਗਮ ਦੇ ਦਫਤਰ ਵਿਖੇ ਪਹੁੰਚਣ ਤੇ ਸਕੱਤਰ ਅਮਰਦੀਪ ਸਿੰਘ ਗਿੱਲ, ਸੁਪਰਡੈਂਟ ਗੁਰਮੇਲ ਸਿੰਘ, ਸੁਆਮੀ ਸਿੰਘ, ਅਮਿਤ ਕੁਮਾਰ, ਏ.ਟੀ.ਪੀ. ਨੀਰਜ ਭੱਟੀ, ਐਸ.ਡੀ.ਉ. ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਜੇ.ਈ. ਅਸ਼ਵਨੀ ਸ਼ਰਮਾ, ਪਵਨ ਭੱਟੀ, ਇੰਸਪੈਕਟਰ ਸੰਜੀਵ ਅਰੋੜਾ, ਮੁਕਲ ਕੇਸਰ, ਅਸ਼ਵਨੀ ਕੁਮਾਰ, ਅਨੂਪ ਕੁਮਾਰ, ਰਾਜਬੰਸ ਕੌਰ, ਜਸਬੀਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ।

LEAVE A REPLY

Please enter your comment!
Please enter your name here