ਮੁਲਾਜਮਾਂ ਨੇ ਸੜਕਾਂ ਤੇ ਆ ਕੇ ਸਰਕਾਰ ਦਾ ਕੀਤਾ ਪਿਟ ਸਿਆਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਾਝਾਂ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ. ਦੀ ਕਾਲ ਤੇ ਹੁਸ਼ਿਆਰਪੁਰ ਜਿਲੇ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਦੁਪਹਿਰ ਤੋਂ ਪਹਿਲਾਂ ਅੱਧੇ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਇਕ ਰੋਸ਼ ਰੈਲੀ ਵਿੱਚ ਸ਼ਾਮਲ ਹੋਏ। ਇਰੀਗੇਸ਼ਨ ਵਿਭਾਗ ਤੋਂ ਇਕੱਤਰ ਹੋ ਕੇ ਕਰਮਚਾਰੀਆਂ ਵੱਲੋ ਮਿਨੀ ਸਕਤਰੇਤ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਮਿਨੀ ਸਕਤਰੇਤ ਦੇ ਬਾਹਰ ਇਕ ਰੋਸ਼ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ, ਪੰਜਾਬ ਸਬੋਡੀਨੇਟ ਸਰਵਿਸਜ ਫਡਰੈਸ਼ਨ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਆਪਣੇ ਸਾਥੀਆਂ ਸਮੇਤ ਸਮੂਲੀਅਤ ਕੀਤੀ ਗਈ। ਇਹਨਾਂ ਆਗੂਆਂ ਵੱਲੋਂ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦਾ ਵਿਰੋਧ ਕੀਤਾ ਗਿਆ।

Advertisements

ਰੈਲੀ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਅਨੀਰੁਧ ਮੋਦਗਿੱਲ, ਜਸਵੀਰ ਸਿੰਘ ਸਾਧੜਾਂ, ਅਵਤਾਰ ਸਿੰਘ, ਵਰਿਆਮ ਸਿੰਘ ਮਨਿਹਾਸ, ਸੰਦੀਪ ਸੰਧੀ, ਜਸਵੀਰ ਸਿੰਘ ਧਾਮੀ, ਵਿਕਰਮ ਆਦੀਆਂ, ਬਲਕਾਰ ਸਿੰਘ, ਭੁਪਿੰਦਰ ਸਿੱਧੂ, ਨਰਿੰਦਰ ਕੁਮਾਰ,ਰਜਿੰਦਰ ਕੌਰ ਸਿਹਤ ਵਿਭਾਗ,  ਮਨਿਸਟੀਰੀਅਲ ਯੂਨੀਅਨ ਵੱਲੋਂ ਮਹਿੰਦਰ ਸਿੰਘ ਪਰਵਾਨਾ, ਕੁਲਵੰਰਨ ਸਿੰਘ, ਪੈਨਸ਼ਨਰ ਯੂਨੀਅਨ ਵੱਲੋਂ ਸਤੀਸ਼ ਰਾਣਾ, ਸਬੋਡੀਨੇਟ ਸਰਵਿਸਜ ਫਡਰੈਸ਼ਨ ਵੱਲੋਂ ਜੀਤ ਸਿੰਘ ਡਰਾਇਵਰ ਯੂਨੀਅਨ, ਰਾਮ ਪ੍ਰਸ਼ਾਦ ਦਰਜਾ ਚਾਰ ਜੰਥੇਬੰਦੀ ਵੱਲੋਂ ਸੰਬੋਧਨ ਕੀਤਾ ਗਿਆ। ਪੀ.ਐਸ.ਐਮ.ਐਸ.ਯੂ. ਜਿਲਾ ਪ੍ਰਧਾਨ ਅਨੀਰੁਧ ਮੋਦਗਿੱਲ ਵੱਲੋਂ ਕਿਹਾ ਗਿਆ ਕਿ ਅੱਜ ਛੁੱਟੀ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ,ਸਮੂਹ ਐਸ.ਡੀ.ਐਮ ਦਫਤਰ,

ਖਜਾਨਾ ਦਫਤਰ, ਇਰੀਗੇਸ਼ਨ ਦਫਤਰ, ਰੋਜਗਾਰ ਦਫਤਰ, ਖੇਤੀਬਾੜੀ ਦਫਤਰ, ਬਾਗਬਾਨੀ ਵਿਭਾਗ, ਭਾਸ਼ਾ ਵਿਭਾਗ, ਸਿੱਖਿਆ ਵਿਭਾਗ, ਸਰਕਾਰੀ ਕਾਲਜ, ਪੋਲੋਟੈਕਨਿਕ , ਆਈ.ਟੀ.ਆਈ, ਪੀ.ਡਬਯੂ.ਡੀ ਵਿਭਾਗ, ਮੱਛੀ ਪਾਲਣ ਵਿਭਾਗ, ਪੰਜਾਬ ਰੋਡਵੇਜ ਵਿਭਾਗ, ਜਿਲਾ ਇਡਸਟਰੀ ਦਫਤਰ,ਸਿਹਤ ਵਿਭਾਗ ਆਦਿ ਸ਼ਾਮਲ ਸਨ। ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪੀ.ਐਸ.ਐਮ.ਐਸ.ਯੂ. ਵੱਲੋਂ ਸਾਝਾਂ ਮੁਲਜਮ ਮੰਚ ਦੇ ਸਾਰੇ ਐਕਸ਼ਨਾਂ ਨੂੰ ਕਾਮਯਾਬ ਕੀਤਾ ਜਾਵੇਗਾ।

LEAVE A REPLY

Please enter your comment!
Please enter your name here