ਬਹਾਦਰ ਸਿੱਧੂ ਨੇ ਕੀਤਾ 50ਵੀਂ ਵਾਰ ਖੂਨਦਾਨ, ਐਸ.ਡੀ.ਐਮ. ਸਰੀਨ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਵੈ ਇਸ਼ਕ ਖੂਨਦਾਨ ਦਿਵਸ ਮੋਕੇ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਦੇ ਬਲੱਡ ਯੂਨਿਟ ਵਿੱਚ ਸਵੈ ਸੇਵੀ ਸੰਸਥਾਂ ਬਾਬਾ ਫਹਿਤੇ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਖੂਨਦਾਨ ਕੈਪ ਦਾ ਉਦਘਾਟਿਨ ਐਸ.ਡੀ.ਐਮ. ਹਸ਼ਿਆਰਪੁਰ ਮੇਜਰ ਅਮਿਤ ਸਰੀਨ ਵੱਲੋਂ ਕੀਤਾ ਗਿਆ । ਇਸ ਮੋਕੇ ਉਹਨਾਂ ਦੇ ਨਾਲ ਡਾ. ਵਿਨੋਦ ਸਰੀਨ ਐਸ.ਐਮ.ਓ. ਡਾ ਅਮਰਜੀਤ ਲਾਲ ਬੀ.ਟੀ.ਓ  ਅਤੇ ਸੰਸਥਾਂ ਦੇ ਪ੍ਰਧਾਨ ਅਮਰੀਕ ਸਿੰਘ ਤੇ ਅਮਨਪ੍ਰੀਤ ਸਿੰਘ ਸੋਰਵ ਆਦਿ ਸ਼ਾਮਿਲ ਸਨ। ਇਸ ਕੈਂਪ ਵਿੱਚ 44 ਯੂਨਿਟ ਬਲੱਡ ਇਕੱਤਰ ਕੀਤਾ ਗਿਆ।

Advertisements

ਇਸ ਕੈਂਪ  ਦੀ ਵਿਸ਼ੇਸਤਾ ਕਿ ਸੰਸਥਾ ਦੇ ਮੈਂਬਰ ਬਹਾਦਰ ਸਿੰਘ ਸਿੱਧੂ ਵਲੋਂ ਲਗਾਤਾਰ 50ਵੀਂ ਵਾਰ ਖੂਨਦਾਨ ਕਰਕੇ ਮਾਨਵਤਾਂ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।
ਖੂਨਦਾਨ ਕਰਨ ਵਾਲੇ ਸੰਸਥਾਂ ਦੇ ਮੈਬਰਾਂ ਨੂੰ ਸੰਬੋਧਨ ਕਰਦਿਆ ਐਸ. ਡੀ.ਐਮ. ਮੇਜਰ ਅਮਿਤ ਸਰੀਨ ਨੇ ਕਿਹੈ ਕਿ ਖੂਨ ਦਾਨ ਕਰਨਾ ਮੁੱਖਤਾ ਦੀ ਸੇਵਾ ਕਰਨ ਦਾ ਇਕ ਵੱਡਾ  ਉਪਰਾਲਾ ਹੈ । ਹਰ ਇਕ ਵਿਆਕਤੀ ਨੂੰ ਆਪਣੀ ਜਿੰਦਗੀ ਵਿੱਚ ਇਕ ਵਾਰ ਖੂਨਦਾਨ ਕਰਨਾ ਚਹੀਦਾ ਹੈ ਤਾਂ ਜੋ ਸਾਡੇ ਦੇਸ਼ ਵਿੱਚ ਐਕਸੀਡੈਟ ਨਾਲ ਖੂਨ ਦੀ ਕਮੀ ਕਰਕੇ ਕੀਮਤੀ ਜਾਨਾ ਨੂੰ ਮੋਕੇ ਤੇ ਖੂਨਦਾਨ ਦੇ ਕੇ ਬਚਾਇਆ ਜਾ ਸਕਦਾ ਹੈ। ਇÂਸੇ ਕੈਪ ਵਿੱਚ ਸ੍ਰੀਮਤੀ ਜਤਿੰਦਰ ਕੋਰ ਸਿੱਧੂ ਵੱਲੋ 17ਵਾਂ ਖੂਨਦਾਨ ਕਰਕੇ ਔਰਤਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ ਹੈ ।

LEAVE A REPLY

Please enter your comment!
Please enter your name here