ਸਿਹਤ ਵਿਭਾਗ ਨੇ ਪੀ.ਐਚ.ਸੀ. ਚਕੋਵਾਲ ਵਿਖੇ ਬੇਟੀ ਬਚਾਓ ਸਬੰਧੀ ਵਰਕਸ਼ਾਪ ਦਾ ਕੀਤਾ ਆਯੋਜਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਕੰਨਿਆ ਭਰੂਣ ਹਤਿਆ ਨੂ ਰੋਕਣ, ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਪੀ.ਐਚ.ਸੀ. ਚਕੋਵਾਲ ਵਿਖੇ ਬੇਟੀ ਬਚਾਓ ਸਬੰਧੀ ਵਰਕਸ਼ਾਪ ਦਾ ਆਯੋਜਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਦੌਰਾਨ ਭਰੂਣ ਹੱਤਿਆ ਪ੍ਰਤੀ ਜਾਗਰੂਕ ਕਰਦੀ ਇਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।

Advertisements

ਇਸ ਮੌਕੇ ਡਾ. ਓ.ਪੀ. ਗੋਜਰਾ ਜੀ ਨੇ ਕਿਹਾ ਕਿ ਧੀਆਂ ਨੂ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣ ਨਾਲ ਜਿਥੇ ਲੜਕਾ ਲੜਕੀਆਂ ਦੇ ਲਿਗ ਅਨੁਪਾਤ ਤੇ ਬੁਰਾ ਅਸਰ ਪੈਂਦਾ ਹੈ ਉਥੇ ਹੋਰ ਸਮਾਜਿਕ ਬੁਰਾਈਆਂ ਪੈਦਾ ਹੁਦੀਆ ਹਨ। ਇਸ ਤਰਾਂ ਦੀਆਂ ਬੁਰਾਈਆਂ ਨੂ ਦੂਰ ਕਰਨ ਲਈ ਜਰੂਰੀ ਹੈ ਕਿ ਲੜਕਾ ਲੜਕੀ ਨੂ ਬਰਾਬਰਤਾ ਦਾ ਅਹਿਸਾਸ ਅਸੀਂ ਉਹਨਾਂ ਦੇ ਪਾਲਣ ਪੋਸ਼ਣ ਵਿਚ ਹੀ ਕਰਵਾਈਏ। ਜਦੋਂ ਇਕ ਲੜਕਾ ਘਰ ਵਿਚ ਆਪਣੀ ਮਾਂ ਅਤੇ ਭੈਣ ਨੂ ਬਰਾਬਰ ਸਮਝ ਕੇ ਇਜਤ ਮਾਣ ਦੇਵੇਗਾ ਤਾਂ ਉਹ ਬਾਹਰ ਵੀ ਲੜਕੀਆਂ ਦੀ ਇਜਤ ਕਰੇਗਾ। ਇਸ ਤਰਾਂ ਇਕ ਪਰਿਵਾਰ ਦੀ ਸੋਚ ਬਦਲਣ ਨਾਲ ਪਰਿਵਾਰ ਦਰ ਪਰਿਵਾਰ ਹੋਲ ਹੋ’ਲੀ ਲੜਕੀਆਂ ਲਈ ਇਕ ਸੁਰਖਿਅਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਬੀ.ਈ.ਈ. ਰਮਨਦੀਪ ਕੌਰ ਨੇ ਆਖਿਆ ਕਿ ਕੁਦਰਤ ਦਾ ਨਿਯਮ ਹੈ ਕਿ 50 ਫੀਸਤੀ ਮੁਡੇ ਅਤੇ 50 ਫੀਸਦੀ ਕੁੜੀਆਂ ਹੋਣ। ਪਰ ਭਰੁਣ ਹਤਿਆ ਵਰਗੇ ਪਾਪ ਨੇ ਇਸ ਵਿਚ ਵਿਗਾੜ ਪੈਦਾ ਕਰ ਦਿਤਾ ਹੈ। ਜਿਸ ਨਾਲ ਭਵਿਖ ਵਿਚ ਹੋਰ ਵੀ ਭਿਆਨਕ ਸਿਟੇ ਸਾਹਮਣੇ ਆਉਣ ਦੀਆਂ ਸਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਗਰਭ ਦੌਰਾਨ ਲਿਗ ਨਿਰਧਾਰਣ ਟੈਸਟ ਜੁਰਮ ਹੈ। ਇਹੋ ਜਿਹੇ ਟੈਸਟ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਮੌਜੂਦ ਹੈ ਜਿਸਨੂ ਲਾਗੂ ਕਰਨ ਲਈ ਸਮਾਜ ਦੇ ਹਰ ਵਰਗ ਦਾ ਯੋਗਦਾਨ ਅਤਿ ਜਰੂਰੀ ਹੈ।

LEAVE A REPLY

Please enter your comment!
Please enter your name here