ਕਰਮਚਾਰੀ ਸੰਗਠਨਾਂ ਨੇ ਮੁਕੇਰੀਆਂ ਵਿਖੇ ਕੀਤੀ ਰੋਸ਼ ਰੈਲੀ, ਹਜਾਰਾਂ ਦੀ ਗਿਣਤੀ ਵਿੱਚ ਕਰਮਚਾਰੀਆਂ ਨੇ ਲਿਆ ਭਾਗ

ਹੁਸ਼ਿਆਰਪੁਰ/ਮੁਕੇਰਿਆਂ (ਦ ਸਟੈਲਰ ਨਿਊਜ਼)। ਸਾਂਝਾ ਮੁਲਾਜ਼ਮ ਮੰਚ ਦੀ ਕਾਲ ਤੇ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇੱਕ  ਰੋਸ ਮਾਰਚ ਅੱਜ 14 ਅਕਤੂਬਰ  ਨੂੰ ਮੁਕੇਰੀਆਂ ਵਿਖੇ ਕੀਤਾ ਗਿਆ। ਰੋਸ਼ ਮਾਰਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜ਼ਿਲ•ਾ ਪ੍ਰਧਾਨ ਅਨੀਰੁਧ ਮੋਦਗਿਲ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਸਾਂਧਰਾ  ਦੀ ਅਗਵਾਈ ਵਿੱਚ ਕੀਤਾ ਗਿਆ।

Advertisements

ਸ਼ਮੂਲੀਅਤ ਕਰਨ ਵਾਲੇ ਕਰਮਚਾਰੀਆਂ ਵਿੱਚ ਡੀਸੀ ਦਫ਼ਤਰ ਵੱਲੋਂ ਵਿਕਰਮ, ਇਰੀਗੇਸ਼ਨ ਦਫਤਰ ਵੱਲੋਂ ਜਸਵੀਰ ਸਿੰਘ ਧਾਮੀ, ਸੰਦੀਪ ਸੰਧੂ, ਪੀ.ਡਬਲਿਉ.ਡੀ. ਵੱਲੋਂ ਸਤਨਾਮ ਸਿੰਘ, ਮੋਤੀ ਲਾਲ, ਖੇਤੀਬਾੜੀ ਵਿਭਾਗ ਵੱਲੋਂ ਪਵਨ ਕੁਮਾਰ, ਸਿੱਖਿਆ ਵਿਭਾਗ ਵੱਲੋਂ ਰਵਿੰਦਰ ਕੁਮਾਰ, ਦੀਪਕ ਬੱਗਾ ਅਤੇ ਹੈਲਥ ਵਿਭਾਗ ਵੱਲੋਂ ਰਜਿੰਦਰ ਕੌਰ,  ਗੁਰਵਿੰਦਰ ਸ਼ਾਨੇ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦਾ ਕਾਫ਼ਲਾ ਮੁਕੇਰੀਆਂ ਲਈ ਰਵਾਨਾ ਹੋਇਆ।

ਇਨ•ਾਂ ਕਰਮਚਾਰੀਆਂ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਫੈਡਰੇਸ਼ਨ ਦੇ ਆਗੂਆਂ ਵੱਲੋਂ ਉਲੀਕੇ ਗਏ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ। ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ•ਾ ਪ੍ਰਧਾਨ ਕੁਲਵਰਨ ਸਿੰਘ, ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਵੱਲੋਂ ਰੋਸ ਮਾਰਚ  ਦੀ ਅਗਵਾਈ ਕੀਤੀ ਗਈ। ਜਿਸ ਵਿੱਚ ਪੰਜਾਬ ਭਰ ਦੇ ਕੋਨੇ ਕੋਨੇ ਤੋਂ ਪੈਨਸ਼ਨਰ ਅਤੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਤੋ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਨਿਖੇਦੀ ਕੀਤੀ ਅਤੇ ਕਰਮਚਾਰੀਆਂ ਦੀਆਂ ਮੰਗੀਆਂ ਹੋਇਆਂ ਮੰਗਾ ਨੂੰ ਲਾਗੂ ਕਰਨ ਅਤੇ ਹੋਰਨਾਂ ਮੰਗਾ ਤੇ ਧਿਆਨ ਦੇਣ ਦੀ ਮੰਗ ਕੀਤੀ। ਇਸ ਦੌਰਾਨ ਰੋਸ਼ ਮਾਰਚ ਮੁਕੇਰੀਆਂ ਦੇ ਵੱਖ-ਵੱਖ ਬਜਾਰਾਂ ਚੋਂ ਹੁੰਦਾ ਹੋਇਆ ਸਮਾਪਤ ਹੋਇਆ। ਕਰਮਚਾਰੀ ਸੰਗਠਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾ ਨਾ ਮਨਿਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here