ਡੀ.ਏ ਅਤੇ ਪੇ-ਕਮਿਸ਼ਨ ਹੈ ਮੁਲਾਜਮਾਂ ਦੇ ਤਨਖਾਹ ਦਾ ਹਿੱਸਾ: ਮੋਦਗਿਲ/ਸਾਧੜਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਝਾ ਮੁਲਾਜਮ ਮੰਚ ਦੀ ਕਾਲ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਵੱਲੋਂ ਅੱਜ 21 ਅਕਤੂਬਰ ਨੂੰ ਪੰਜਵੇ ਦਿਨ ਵੀ ਪੰਜਾਬ ਭਰ ਦੇ ਸਾਰੇ ਦਫਤਰਾਂ ਸਮੇਤ ਸਿਵਲ ਸਕਤਰੇਤ ਪੰਜਾਬ, ਡਾਇਰੈਕਟਰੋਟ, ਖੇਤਰੀ ਦਫਤਰਾਂ ਵਿੱਚ ਕੰਮ ਕਾਜ ਠੱਪ ਰਖਿਆ ਗਿਆ। ਸਰਕਾਰ ਵੱਲੋਂ ਇਨਾਂ ਮੁਲਾਜਮਾਂ ਨੂੰ ਬਣਦਾ ਡੀ.ਏ ਨਹੀ ਦਿੱਤਾ ਜਾ ਰਿਹਾ, ਪੇ ਕਮਿਸ਼ਨ ਵੀ ਲਾਗੂ ਨਹੀ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਕੀਤੀ ਜਾ ਰਹੀ, ਕੱਚੇ ਮੁਲਾਜਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ।

Advertisements

ਜਿਸ ਕਾਰਣ ਇਹ ਮੁਲਾਜਮ ਸਰਕਾਰ ਦੇ ਅੜੀਅਲ ਵਰੀਰੇ ਲਈ ਸੰਘਰਸ਼ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਟੇਬਲ ਟਾਕ ਦੌਰਾਨ ਮੰਨੀਆਂ ਹੋਇਆ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਲਟਕਾਇਆ ਜਾ ਰਿਹਾ ਹੈ। ਜਿਸ ਕਾਰਨ ਮੁਲਾਜਮਾਂ ਵਿੱਚ ਰੋਸ਼ ਵੱਧ ਰਿਹਾ ਹੈ। ਸਾਂਝਾ ਮੁਲਾਜਮ ਮੰਚ ਵੱਲੋਂ ਅੱਜ ਡੀ.ਸੀ ਦਫਤਰ ਦੇ ਬਾਹਰ ਇਕ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਮੰਚ ਦੇ ਆਹੁਦੇਦਾਰਾਂ ਤੋਂ ਇਲਾਵਾ ਮਨਿਸਟੀਰੀਅਲ ਯੂਨੀਅਨ ਦੇ ਪ੍ਰਧਾਨ ਅਨੀਰੁਧ ਮੋਦਗਿਲ,  ਜਨਰਲ ਸਕਤਰ ਜਸਵੀਰ ਸਿੰਘ ਸਾਧੜਾਂ, ਸੀਨੀਅਰ ਮੀਤ ਪ੍ਰਧਾਨ ਵਰਿਆਮ ਸਿੰਘ, ਭਾਰਤੀ ਯੂਨੀਅਨ ਦੇ ਪ੍ਰਧਾਨ ਕਾਮਰੇਟ ਗੰਗਾ ਪ੍ਰਸ਼ਾਦ, ਹੈਲਥ ਸੁਪਰਡੈਂਟ ਰਜਿੰਦਰ ਕੌਰ, ਕਰ ਅਤੇ ਆਬਕਾਰੀ ਪ੍ਰਧਾਨ ਹਰਜਿੰਦਰ ਸਿੰਘ, ਇਰੀਗੈਸ਼ਨ ਦੇ ਮੀਤ ਪ੍ਰਧਾਨ ਸੰਦੀਪ ਸਧੀ, ਲੋਕ ਨਿਰਮਾਣ ਵੱਲੋਂ ਮੋਤੀ ਲਾਲਾ, ਸਤਨਾਮ ਸਿੰਘ, ਖਜਾਨੇ ਦੇ ਪ੍ਰਧਾਨ ਖੁਸ਼ਵਿੰਦਰ ਪਠਾਣਿਆ ਤੋਂ ਇਲਾਵਾ ਪੈਨਸ਼ਨਰ ਕੰਨਫਰਡੇਸ਼ਨ ਦੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਵਲੋਂ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ।

ਇਹ ਜਾਣਕਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਅਨੀਰੁਧ ਮੋਦਗਿਲ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਸਾਧੜਾਂ ਵਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ ਗਈ। ਉਹਨਾਂ ਕਿਹਾ ਕਿ ਅੱਜ ਕਰਮਚਾਰੀਆਂ ਦੀ ਕਲਮਛੋੜ, ਟੂਲ ਛੋੜ ਹੜਤਾਲ, ਕੰਮ ਬੰਦ ਹੜਤਾਲ ਪੰਜਵੇਂ ਦਿਨ ਵਿੱਚ ਮੁੱਕਮਲ ਰਹੀ। ਇਸ ਜਿਲੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ, ਕਰ ਅਤੇ ਆਬਕਾਰੀ ਵਿਭਾਗ, ਸਿੰਚਾਈ ਵਿਭਾਗ, ਸਿਵਲ ਸਰਜਨ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਮੱਛੀ ਪਾਲਣ ਵਿਭਾਗ, ਸਰਕਾਰੀ ਕਾਲਜ, ਪੋਲੋਟੈਕਨਿਕ, ਆਈ.ਟੀ.ਆਈ, ਪੀ.ਡਬਲਯੂ.ਡੀ. ਵਿਭਾਗ, ਪੰਜਾਬ ਰੋਡਵੇਜ ਵਿਭਾਗ, ਜਿਲਾ ਇਡਸਟਰੀ ਦਫਤਰ, ਬਾਗਬਾਨੀ ਵਿਭਾਗ, ਖਾਜਨਾ ਵਿਭਾਗ, ਜਿਲਾ ਰੋਜਗਾਰ ਦਫਤਰ, ਜਿਲਾ ਭਾਸ਼ਾ ਦਫਤਰ, ਪਸ਼ੂ ਪਾਲਣ ਵਿਭਾਗ, ਡਾਇਰੀ ਡਿਵੈਲਪਮੈਟ ਵਿਭਾਗ, ਜਲ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ ਆਦਿ ਸ਼ਾਮਲ ਸਨ। ਉਹਨਾਂ ਵਲੋਂ ਕਿਹਾ ਗਿਆ ਕਿ ਮੰਚ ਦੇ ਅਗਲੇ ਫੈਸਲੇ ਅਨੁਸਾਰ ਇਸ ਜਿਲੇ ਵਿੱਚ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here