ਪੰਜਾਬ ਦੇ ਨੌਜਵਾਨ ਲਈ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣਨ ਦਾ ਸੋਨਹਿਰੀ ਮੋਕਾ: ਸਿਵਲ ਸਰਜਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਦੇ  ਮਿਆਰ ਨੂੰ ਹੋਰ ਉਚਾਂ ਚੁੱਕਣ ਅਤੇ ਸਿਹਤ ਸਬੰਧੀ ਸੂਚਨਾਵਾਂ ਦਾ ਅਦਾਨ – ਪ੍ਰਦਾਨ ਕਰਨ ਲਈ ਸਿਹਤ ਵਿਭਾਗ, ਪੰਜਾਬ ਸਰਕਾਰ ਵੱਲੋ ਇਕ ਨਿਵੇਕਲਾ ਕੱਦਮ ਚੁਕਦੇ ਹੋਏ ਰਾਜ ਅੰਦਰ ਫੁਟ ਸੋਲਜਰ ਐਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਰਾਹੀ ਨੋਜਵਾਨ ਨੂੰ ਸਿਹਤ ਵਿਭਾਗ ਦੀ ਵਿਸ਼ੇਸ਼ ਵੈਬਸਾਈਟ ਐਡਰਾਇਡ ਮੋਬਾਇਲ ਐਪਲੀਕੇਸ਼ਨ ਤੇ ਰਜਿਸਟਰ ਕਰ ਸਕਦੇ ਹਨ ਅਤੇ ਇਸ ਰਾਹੀ ਟੀ. ਬੀ. ਰੋਗੀਆਂ , ਬਚਿਆਂ ਦੇ ਅਧੂਰੇ ਟੀਕਾਕਰਨ, ਘਰ ਵਿਖੇ ਹੋਣ ਵਾਲੀਆਂ ਡਿਲੀਵਰੀਆਂ ਵਰਗੀਆਂ ਸ਼ੂਚਨਾਵਾਂ ਸਿਹਤ ਵਿਭਾਗ ਤੱਕ ਸਿਧੇ ਤੋਰ ਤੇ ਪੁਹੰਚਾ ਸਕਣਗੇ।ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ 16 ਤੋ 30 ਸਾਲ ਦੀ ਉਮਰ ਦੇ ਨੋਜਵਾਨ ਲੜਕੇ ਲੜਕੀਆਂ ਜੋ ਕਿਸੇ ਵੀ ਪਿੰਡ, ਕਸਬੇ ਸ਼ਹਿਰ ਦੇ ਹੋ ਸਕਦੇ ਹਨ ਵੰਲਟੀਅਰ ਵਜੋ ਆਪਣੀ ਰਜਿਸਟ੍ਰਟੇਸ਼ਨ ਕਰਵਾ ਸਕਦੇ ਹਨ ।

Advertisements

ਰਜਿਸ਼ਟ੍ਰੇਸ਼ਨ ਕਰਨ ਲਈ ਮੋਬਾਇਲ ਨੰਬਰ ਤੇ ਅਧਾਰ ਨੰਬਰ ਕਾਰਡ ਲਾਜਮੀ ਹਨ ਅਤੇ ਲਾਗਿਨ ਕਰਨ ਲਈ ਹਰ ਵਾਰ ਮੋਬਾਇਲ ਤੇ ਉ ਟੀ ਪੀ ਆਏਗਾ, ਇਸ ਐਪ ਰਾਹੀ  ਆਪਣੀ ਸੂਚਨਾ ਅਤੇ ਐਪ ਵਿੱਚ ਭਰ ਸਕਣਗੇ । ਵਲੰਟੀਅਰ ਨੋਜਵਾਨ ਇਸ ਐਪ ਰਾਹੀ ਗਰਭ ਅਵਸਥਾਂ ਦਰਿਮਆਨ ਔਰਤ ਦੀ ਮੋਤ,  ਨਸ਼ੇ ਦੀ ਉਵਰ ਡੋਜ ਨਾਲ ਮੌਤ,  ਪੰਜ ਸਾਲ ਦੇ ਬੱਚਿਆ ਤੱਕ ਦੀ ਮੌਤ, ਟੀ. ਬੀ. ਦੀ ਰੋਗੀ ਦੀ ਜਾਣਕਾਰੀ , ਬੱਚਿਆ ਦਾ ਅਧੂਰਾ ਟੀਕਾਕਰਨ ਘਰ ਵਿੱਚ ਹੋਣ ਵਾਲੀਆ ਡਿਲਵਰੀਆਂ ਅਤੇ ਪਲਸ ਪੋਲੀਉ ਦੇ ਸ਼ੱਕੀ ਕੇਸਾ ਸਬੰਧੀ ਜਾਣਕਾਰੀ ਦੇ ਸਕਦੇ ਹਨ ।

ਇਸ ਐਪ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ .। ਉਹਨਾਂ ਦਸਿਆ ਕਿ ਇਹ .ਯੋਜਨਾ ,ਸਵੈ ਇਛਾਂ ਅਧਾਰਿਤ ਹੈ ਪਰ ਸੂਚਨਾ ਦੇਣ ਵਾਲਿਆ ਨੂੰ ਵਿਭਾਗ ਵੱਲੋ ਕਿਸੇ ਵਿਸ਼ੇਸ਼ ਮੋਕੇ ਸਰਟੀਫਕੇਟ ਦੇ ਕੇ ਸਨਮਾਨ ਕੀਤਾ ਜਾਵੇਗਾ, ਪਰ ਜੇਕਰ ਵਲੰਟੀਅਰ ਗਲਤ ਜਾਂ ਝੂਠੀ ਸੂਚਨਾ ਦਿੰਦਾ ਹੋ ਤਾਂ ਉਸ ਦੀ ਰਜਿਸਟ੍ਰੇਸ਼ਨ ਹਮੇਸਾਂ ਲਈ ਰੱਦ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here