ਪਿੰਡ ਦਿਓਵਾਲ ਵਿਖੇ ‘ਅੱਜ ਦੀ ਬੇਟੀ ਕੱਲ ਦਾ ਭਵਿੱਖ ਹੈ, ਵਿਸ਼ੇ ਤੇ ਜਾਗਰੂਕਤਾ ਕੈਂਪ ਆਯੋਜਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅੱਜ ਦੀ ਬੇਟੀ ਕੱਲ ਦਾ ਭੱਵਿਖ ਹੈ’ ਬਾਰੇ ਬੇਟੀ ਬਚਾਓ ਵਿਸ਼ੇ ਨਾਲ ਸਬੰਧਿਤ ਪੀ.ਸੀ. ਪੀ.ਐਨ.ਡੀ.ਟੀ.ਐਕਟ ਅਧੀਨ ਇੱਕ ਜਾਗਰੂਕਤਾ ਕੈਂਪ ਡਾ. ਓ .ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਅਗਵਾਈ ਮੁਤਾਬਿਕ ਬਲਾਕ ਚੱਕੋਵਾਲ ਅਧੀਨ ਪੈਂਦੇ ਪਿੰਡ ਦਿਓਵਾਲ ਕੀਤਾ ਗਿਆ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਕਸ਼ਮੀਰ ਲਾਲ, ਲੈਬਰ ਸਿੰਘ, ਹਰਪ੍ਰੀਤ ਸਿੰਘ ਅਤੇ ਆਸ਼ਾ ਵਰਕਰ ਰੂਪਾ ਤੋਂ ਇਲਾਵਾ ਪਿੰਡ ਨਿਵਾਸੀ  ਸ਼ਾਮਿਲ ਹੋਏ। ਕੈਂਪ ਦੌਰਾਨ ਸੰਬੋਧਨ ਕਰਦਿਆਂ ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣ ਨਾਲ ਇੱਕ ਦੇਸ਼ ਦੇ, ਇੱਕ ਖੇਤਰ ਦੇ ਅਤੇ ਇੱਕ ਪਿੰਡ ਦੇ ਲਿੰਗ ਅਨੁਪਾਤ ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਹੋਰ ਸਮਾਜਿਕ ਬੁਰਾਈਆਂ ਪੈਦਾ ਹੁੰਦੀਆਂ ਹਨ।

Advertisements

ਇਸ ਤਰਾਂ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਜਰੂਰੀ ਹੈ ਲੜਕਾ ਲੜਕੀ ਨੂੰ ਬਰਾਬਰਤਾ ਦਾ ਅਹਿਸਾਸ ਅਸੀਂ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਹੀ ਕਰਵਾਈਏ। ਜਦੋਂ ਇੱਕ ਲੜਕਾ ਘਰ ਵਿੱਚ ਆਪਣੀ ਮਾਂ ਅਤੇ ਭੈਣ ਨੂੰ ਬਰਾਬਰ ਸਮਝ ਕੇ ਇੱਜਤ ਮਾਣ ਦੇਵੇਗਾ ਤਾਂ ਉਹ ਬਾਹਰ ਵੀ ਲੜਕੀਆਂ ਦੀ ਇੱਜਤ ਕਰੇਗਾ। ਇਸ ਤਰਾਂ ਇੱਕ ਪਰਿਵਾਰ ਦੀ ਸੋਚ ਬਣਲਣ ਨਾਲ ਪਰਿਵਾਰ ਦਰ ਪਰਿਵਾਰ ਹੋਲੀ ਹੋਲੀ ਲੜਕੀਆਂ ਲਈ ਇੱਕ ਸੁਰੱਖਿਅਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਬੀ.ਈ.ਈ. ਰਮਨਦੀਪ ਕੌਰ ਨੇ ਆਖਿਆ ਕਿ ਇਸ ਸਮੇਂ ਪੰਜਾਬ ਦੋ ਵੱਡੇ ਕਲੰਕਾਂ ਦਾ ਸੰਤਾਪ ਛੇਲ ਰਿਹਾ ਹੈ, ਇਕ ਕੁੜੀ ਮਾਰ ਤੇ ਦੂਜਾ ਨਸ਼ਿਆਂ ਵਿੱਚ ਰੁੱਲਦੀ ਜਵਾਨੀ ਦਾ। ਭਰੂੱਣ ਹੱਤਿਆ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੁਦਰਤ ਦਾ ਨਿਯਮ ਹੈ ਕਿ 50 ਫੀਸਦੀ ਮੁੰਡੇ ਅਤੇ 50 ਫੀਸਦੀ ਕੁੜੀਆਂ ਹੋਣ। ਪਰ ਭਰੂੱਣ ਹੱਤਿਆ ਵਰਗੇ ਪਾਪ ਨੇ ਇਸ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਜਿਸ ਨਾਲ ਭਵਿੱਖ ਵਿੱਚ ਹੋਰ ਵੀ ਭਿਆਨਕ ਸਿੱਟੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਗਰਭ ਦੌਰਾਨ ਲਿੰਗ ਨਿਰਧਾਰਣ ਟੈਸਟ ਜੁਰਮ ਹੈ। ਇਹੋ ਜਿਹੇ ਟੈਸਟ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਮੌਜੂਦ ਹੈ ਜਿਸਨੂੰ ਲਾਗੂ ਕਰਨ ਲਈ ਸਮਾਜ ਦੇ ਹਰ ਵਰਗ ਦਾ ਯੋਗਦਾਨ ਅਤਿ ਜਰੂਰੀ ਹੈ ।

ਕਸ਼ਮੀਰ ਲਾਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਔਰਤ ਨੂੰ ਪਹਿਲਾਂ ਤੋਂ ਹੀ ਚਾਰ ਦੀਵਾਰੀ ਦੇ ਅੰਦਰ ਰਹਿਣ ਲਈ ਕਿਹਾ ਜਾਂਦਾ ਸੀ। ਔਰਤ ਨੂੰ ਘਰ ਵਿੱਚ ਗ੍ਰਹਿਣੀ ਦੇ ਤੌਰ ਤੇ ਸਮਝਿਆ ਜਾਂਦਾ ਸੀ। ਇੱਥੋਂ ਤੱਕ ਕਿ ਉਹ ਆਪਣੇ ਅਧਿਕਾਰਾਂ ਦੀ ਗੱਲ ਕਰਨ ਦੀ ਵੀ ਹਿੰਮਤ ਨਹੀਂ ਸੀ ਰੱਖਦੀ। ਹੁਣ ਜਿੱਥੇ ਔਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਉਹ ਹਰ ਖੇਤਰ ਵਿੱਚ ਆਪਣੀ ਅਗਾਹ ਵੱਧੂ ਸੋਚ ਦੇ ਨਾਲ ਅਰਸ਼ਾਂ ਨੂੰ ਛੂਹ ਰਹੀ ਹੈ।

LEAVE A REPLY

Please enter your comment!
Please enter your name here