1 ਫਰਵਰੀ ਨੂੰ ਰੋਸ਼ਨ ਗਰਾਊਂਡ ਵਿਖੇ ਲੱਗੇਗਾ ਰੈਡ ਕਰਾਸ ਮੇਲਾ 2020 : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੈਡ ਕਰਾਸ ਮੇਲਾ 2020 ਲਗਾਉਣ ਸਬੰਧੀ ਜ਼ਿਲਾ ਰੈਡ ਕਰਾਸ ਤੇ ਭਲਾਈ ਸੈਕਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਹੋਈ, ਜਿਸ ਦੌਰਾਨ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਹੋਏ।

Advertisements

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਰੈਡ ਕਰਾਸ ਮੇਲਾ 1 ਫਰਵਰੀ 2020 ਨੂੰ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ ਜ਼ਿਲੇ ਦੇ ਸਰਕਾਰੀ, ਪ੍ਰਾਈਵੇਟ, ਮਾਡਲ, ਕੋਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਟਿੰਗ, ਫਲਾਵਰ ਅਰੇਂਜਮੈਂਟ, ਫੈਂਸੀ ਡਰੈਸ, ਮਹਿੰਦੀ ਮੁਕਾਬਲੇ, ਰੰਗਾ-ਰੰਗ ਅਤੇ ਸਭਿਆਚਾਰਕ ਆਈਟਮਾਂ ਕਰਵਾਉਣ ਤੋਂ ਇਲਾਵਾ ਲੱਕੀ ਡਰਾਅ ਕੱਢਣ, ਖਾਣ-ਪੀਣ ਅਤੇ ਕਮਰਸ਼ੀਅਲ ਸਟਾਲ ਵੀ ਲਗਾਏ ਜਾਣਗੇ।

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਮੇਲੇ ਵਿੱਚ ਸਟਾਲ ਲਗਾਉਣ ਦੀਆਂ ਚਾਹਵਾਨ ਫੈਕਟਰੀਆਂ, ਮਿੱਲਾਂ, ਕੰਪਨੀਆਂ, ਫਰਮਾਂ, ਬੈਂਕਾਂ, ਸੰਸਥਾਵਾਂ, ਅਦਾਰਿਆਂ ਆਦਿ ਦੀਆਂ ਮੈਨੇਜਿੰਗ ਕਮੇਟੀਆਂ ਅਤੇ ਪ੍ਰਬੰਧਕ ਆਪਣੇ-ਆਪਣੇ ਸਟਾਲ ਬੁੱਕ ਕਰਵਾਉਣ ਲਈ ਜ਼ਿਲਾ ਰੈਡ ਕਰਾਸ ਦਫ਼ਤਰ ਨਾਲ ਨਿੱਜੀ/ਲਿਖਤੀ ਤੌਰ ‘ਤੇ ਅਤੇ ਟੈਲੀਫੋਨ ਨੰਬਰ 01882-221071, 221074 ਅਤੇ ਮੋਬਾਇਲ ਨੰਬਰ 98556-10345 ‘ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here