ਸ਼੍ਰੀਮਤੀ ਉਰਮਲਾ ਦੇਵੀ ਅਯੂਰਵੈਦਿਕ ਮੈਡੀਕਲ ਕਾਲਜ ਵਿੱਚ ਤੰਬਾਕੂ ਨੋਸ਼ੀ ਤੇ ਜਾਗਰੂਕਤਾ ਕੈਂਪ ਆਯੋਜਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਜਿਲਾ ਹੁਸ਼ਿਆਰਪੁਰ ਅੰਦਰ ਤੰਬਾਕੂ ਨੋਸ਼ੀ ਦੇ ਬੁਰੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਅਤੇ ਕੋਟਪਾ ਐਕਟ 2003 ਸਬੰਧੀ ਇਕ ਜਾਗਰੂਕਤਾ ਕੈਂਪ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ. ਸੁਨੀਲ ਅਹੀਰ ਨੋਡਲ ਅਫਸ਼ਰ ਤੰਬਾਕੂ ਕੰਟਰੋਲ ਸੈਲ ਦੀ ਪ੍ਰਧਾਨਗੀ ਹੇਠ ਸ਼੍ਰੀਮਤੀ ਉਰਮਲਾ ਦੇਵੀ ਅਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ  ਸਕੂਲ ਵਿਖੇ ਕਰਵਾਇਆ ਗਿਆ। ਇਸ ਮੋਕੇ ਹਾਜਰ ਵਿਦਿਆਰਥੀਆਂ ਨੂੰ ਸਬੰਧਨ ਕਰਦੇ ਹੋਏ ਡਾ. ਸੁਨੀਲ ਅਹੀਰ ਨੇ ਗੱਲਬਾਤ ਦੋਰਾਨ ਦੱਸਿਆ ਕਿ ਤੰਬਾਕੂ ਬਹੁਤ ਬੁਰਾ ਨਸ਼ਾ ਹੈ , ਤੇ ਇਸ ਨੂੰ ਨਸ਼ਿਆ ਦਾ ਦੁਆਰ ਕਿਹਾ ਜਾਦਾ ਹੈ । ਹਰ ਸਾਲ ਤੰਬਾਕੂ ਨੋਸ਼ੀ ਨਾਲ ਭਾਰਤ ਵਿੱਚ 12 ਲੱਖ ਲੋਕ ਤੰਬਾਕੂ ਨੋਸ਼ੀ ਕਰਨ ਨਾਲ ਮੌਤ ਦਾ ਸ਼ਿਕਾਰ ਹੋ ਜਾਦੇ ਹਨ ਤੇ  ਰੋਜਨਾ  3300 ਲੋਕ ਤੰਬਾਕੀ ਨੋਸ਼ੀ ਨਾਲ ਪ੍ਰਭਾਵਿਤ ਬਿਮਾਰੀਆਂ ਕਰਕੇ ਮਰ ਜਾਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਨਿਕੋਟੀਨ ਹੋਣ ਕਰਕੇ ਇਸ ਦੀ ਲਤ ਬਡ਼ੀ ਜਲਦੀ ਲੱਗਦੀ ਹੈ ।

Advertisements

ਤੰਬਾਕੂ ਨੋਸ਼ੀ ਨਾਲ ਸਾਡੇ ਸਰੀਰ ਵਿੱਚ ਕਈ ਤਰਾ ਦੇ ਕੈਸਰ, ਤਪਦਿਕ ਅਤੇ ਫੇਫਡ਼ਿਆ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਕੈਂਸਰ ਦੇ 100 ਮਰੀਜਾਂ ਵਿੱਚੋ 40 ਮਰੀਜ ਤੰਬਾਕੂ ਦੇ ਸੇਵਨ ਕਰਕੇ ਕੈਸਰ ਦੇ ਮਰੀਜ ਬਣ ਜਾਦੇ ਹਨ । ਉਹਨਾਂ ਦੱਸਿਆ ਕਿ ਤੰਬਾਕੂ ਦਾ ਆਦਤ ਛੱਡਣ ਲਈ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋ ਤੰਬਾਕੂ ਛਡਾਓ ਸੈਲ ਬਣਾਏ ਗਏ ਹਨ ਜਿਸ ਅਧੀਨ ਇਸ ਆਦਤ ਨੂੰ ਛੱਡਣ ਵਾਲੇ ਮਰੀਜਾਂ ਦੀ ਕੋਸਿਲਿੰਗ ਕਰਕੇ ਮੁਫੱਤ ਦਵਾਈ ਵੀ ਦਿੱਤੀ ਜਾਦੀ ਹੈ ।

ਇਸ ਮੋਕੇ ਕਾਉਂਸਲਰ ਸੰਦੀਪ ਕੁਮਾਰੀ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜਿਲੇ ਨੂੰ ਤੰਬਾਕੂ ਰਹਿਤ ਜਿਲਾਂ ਘੋਸ਼ਿਤ ਕੀਤਾ ਜਾ ਚੁਕਾ ਹੈ । ਪਬਲਿਕ ਥਾਵਾਂ ਜਿਵੇ ਬਸ ਸਟੈਂਡ, ਹਸਪਤਾਲ, ਕਾਲਿਜ , ਰੇਲਵੇ ਸਟੇਸ਼ਨ ਹੋਟਲ ਰੈਸਟੋਡੈਟ ਆਦਿ ਤੇ ਤੰਬਾਕੂ ਪਦਾਰਥਾੰ ਦਾ ਸੇਵਨ ਕਰਨਾਂ ਕਨੂੰਨੀ ਅਪਰਾਧ ਹੈ  ਅਤੇ ਜੇਕਰ ਕੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਦਾ ਹੈ । ਇਸੇ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ ਨਜਦੀਕ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਦੁਕਾਨਾਂ ਤੇ ਖੁਲੀਆਂ ਸਿਗਰੇਟਾ ਵੇਚਣ ਤੇ ਪਬੰਦੀ ਹੈ । ਇਸ ਮੋਕੇ ਸੰਸਥਾਂ ਦੇ ਪ੍ਰਿੰਸੀਪਲ ਡਾ. ਸੰਭੂ ਨਾਥ ਪਾਂਡੇ ਨੇ ਸਿਹਤ ਵਿਭਾਗ ਦੀ ਟੀਮ ਦਾ ਜਾਗਰੂਕਤਾ ਕੈਪ ਲਗਾਉਣ ਅਤੇ ਵਿਦਿਆਰਥੀਂਆਂ ਨੂੰ ਵੱਡਮੁਲੀ ਜਾਣਕਾਰੀ ਦੇਣ ਦਾ ਧੰਨਵਾਧ ਕੀਤਾ । ਇਸ ਮੋਕੇ ਇੰਜਨੀਅਰ ਅਮਰਜੀਤ ਸਿੰਘ ਵਾਲੀਆਂ ਚੈਅਰਮੈਨ , ਡਾ ਵਿਸ਼ਾਲ ਸਰਮਾ , ਡਾ ਮਿਨਾਕਸ਼ੀ ਨਾਥ ਸ਼ਰਮਾ, ਡਾ. ਮ੍ਰਿਧੂ ਸਰਮਾਂ, ਏ.ਐਮ.ਓ. ਗੋਪਾਸ, ਸਰੂਪ ਸ਼ਰਮਾ, ਹਰਰੂਪ ਕੁਮਾਰ, ਸੰਜੀਵ ਠਾਕਰ,  ਗੁਰਵਿੰਦਰ ਸਿੰਘ, ਵਿਸ਼ਾਲ ਕੁਮਾਰ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here