ਜਿਲਾ ਸਿਹਤ ਅਫਸਰ ਨੇ ਖਾਦ ਪਾਦਾਰਥਾਂ ਦੇ ਲਏ 11 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੱਇਆ ਕਰਵਾਉਣ ਲਈ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ  ਟੀਮ ਵੱਲੋ  ਪੀਣ ਵਾਲੀਆ ਵਸਤੂਆਂ ਦੇ 11  ਸੈਂਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ  ਜਾਣ ਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਲੋਕਾਂ ਦੀ ਸ਼ਿਕਾਈਤ ਦੇ ਆਧਾਰ ਤੇ ਟੀਮ ਵੱਲੋ ਗੁੜ  ਦੇ 1 ਦੇਸੀ ਘਿਓ  ਅਤੇ ਦੁਧ ਦੇ 3, 1 ਦਾਲ, 1 ਹਲਦੀ, 1 ਲਾਲ ਮਿਰਚ, 2 ਸਬਜੀਆਂ ਤੇ ਫੱਲ ਦੇ ਸੈਂਪਲ ਲਏ ਗਏ ਹਨ।

Advertisements

ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ  ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾਂ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜਰੂਰੀ ਹੈ। ਉਹਨਾਂ  ਗੁੜ ਬਣਾਉਣ ਲਈ ਖੰਡ ਅਤੇ ਕੈਮੀਕਲ ਦੀ ਵਰਤੋ ਨਾ ਕਰਨ ਦੀ ਸਖਤ ਹਦਾਇਤ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਗੁੜ ਨੂੰ ਢੱਕ ਕੇ ਰੱਖਣਾ ਚਾਹੀਦਾ ਤੇ ਸੜਕ ਉਤੇ ਵੇਚਣ  ਵਾਲੇ ਸ਼ੀਸ਼ੇ ਦੇ ਕੈਬਨ ਦੀ ਵਰਤੋ ਕਰਨੀ ਚਾਹੀਦੀ ਹੈ।

ਉਹਨਾ ਮਿਲਵਟ ਖੋਰਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ, ਰਾਮ ਲੁਭਾਇਆ, ਅਸ਼ੋਕ ਕੁਮਾਰ ਵੀ ਟੀਮ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here