ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਵਿਲੱਖਣ ਪ੍ਰਾਪਤੀ ਕਰਨ ਵਾਲੀਆਂ ਦੋ ਧੀਆਂ ਦਾ ਕੀਤਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਿਦੇਸ਼ਾਂ ਦੀ ਧਰਤੀ ‘ਤੇ ਜਾ ਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਹਿਮ ਪ੍ਰਾਪਤੀਆਂ ਕਰਨ ਵਾਲੀਆਂ ਧੀਆਂ ਦਾ ਸਨਮਾਨ ਕਰਨ ਹਿੱਤ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਰਜਿ. ਇੰਡੀਆ ਵੱਲੋਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਮਾਉਂਟ ਵਿਊ ਕੌਨਸੈਂਟ ਸਕੂਲ਼ ਜਹਾਨ ਖੇਲ਼ਾਂ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਦੋ ਧੀਆਂ ਕ੍ਰਮਵਾਰ ਹਰਨੀਤ ਕੌਰ ਸੀਹਰਾ ਮਾਸਟਰਜ਼ ਇਨ ਅਰਬਨ ਡਿਜ਼ਾਈਨਰ ਤੇ ਪਲਾਨਰ ਐਕਸਪਰਟ ਇਨ ਜਰਮਨ ਅਤੇ ਹਰਪ੍ਰੀਤ ਕੌਰ ਸੱਗੂ ਸੁਪਤਨੀ ਨੇ ਕੈਨੇਡੀਅਨ ਆਰਮੀ ਵਿੱਚ ਅਹਿਮ ਸਥਾਨ ਹਾਸਿਲ ਕਰਕੇ ਰਾਮਗੜੀਆ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ ‘ਤੇ ਜਾ ਕੇ ਸਖਤ ਮਿਹਨਤ ਅਤੇ ਕਾਬਲੀਅਤ ਦੇ ਦਮ ‘ਤੇ ਅਸੀਮ ਪ੍ਰਤਿਭਾ ਵਾਲੇ ਮੁਕਾਬਲੇਬਾਜ਼ਾਂ ਦਰਮਿਆਨ ਆਪਣਾ ਅਹਿਮ ਮੁਕਾਮ ਸਥਾਪਿਤ ਕਰਨਾ ਬਹੁਤ ਵੱਡੀ ਗੱਲ ਹੈ।

Advertisements

ਉਹਨਾਂ ਕਿਹਾ ਕਿ ਇਹਨਾਂ ਦੋਵਾਂ ਧੀਆਂ ਦੀ ਵਿਲੱਖਣ ਪ੍ਰਾਪਤੀ ਨੇ ਨੌਜਵਾਨ ਵਰਗ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ, ਜਿਸ ਤੋਂ ਪ੍ਰੇਰਨਾ ਹਾਸਿਲ ਕਰਕੇ ਉਹ ਵੀ ਸਫਲਤਾ ਦੀ ਨਵੀਂ ਕਹਾਣੀ ਲਿਖ ਸਕਣਗੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਨੀਤ ਕੌਰ ਸੀਹਰਾ ਜਰਮਨ ਅਤੇ ਹਰਪ੍ਰੀਤ ਕੌਰ ਸੱਗੂ ਕੈਨੇਡਾ ਨੇ ਕਿਹਾ ਕਿ ਜੀਵਣ ਵਿੱਚ ਸਫਲਤਾ ਹਾਸਿਲ ਕਰਨ ਲਈ ਇੱਕ ਟੀਚਾ ਨਿਰਧਾਰਿਤ ਕਰਕੇ ਉਸ ਨੂੰ ਹਰ ਕੀਮਤ ਤੇ ਸਰ ਕਰਨ ਲਈ ਸਾਰਾ ਤਾਣ ਲਗਾ ਦੇਣਾ ਚਾਹੀਦਾ ਹੈ। ਉਹਨਾਂ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਂ ਬਹੁਤ ਕੀਮਤੀ ਹੈ ਇਸ ਨੂੰ ਅਜਾਈਂ ਬਰਬਾਦ ਕਰਨ ਤੋਂ ਗੁਰੇਜ਼ ਕਰਦੇ ਹੋਏ ਆਪਣਾ ਭੱਵਿਖ ਸੰਵਾਰਨ ਲਈ ਸਖਤ ਮਿਹਨਤ ਕਰਨ ਤਾਂ ਕੋਈ ਅਜਿਹਾ ਕੋਈ ਕਾਰਣ ਨਹੀਂ ਰਹਿ ਜਾਂਦਾ ਕਿ ਮਨੁੱਖ ਨੂੰ ਸਫਲਤਾ ਹਾਸਿਲ ਨਾ ਹੋਵੇ। ਇਸ ਮੌਕੇ ਰਾਮਗੜ•ੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਹਰਨੀਤ ਕੌਰ ਸੀਹਰਾ ਜਰਮਨ ਅਤੇ ਹਰਪ੍ਰੀਤ ਕੌਰ ਸੱਗੂ ਕੈਨੇਡਾ ਨੂੰ ਯਾਦਗਾਰੀ ਚਿੰਨ• ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਦੌਰਾਨ ਜਸਪਾਲ ਸਿੰਘ ਖੀਵਾ ਚੇਅਰਮੈਨ ਆਲ ਇੰਡੀਆ ਬੈਕਵਾਰਡ ਕਲਾਸਿਜ਼ ਫੈਡਰੇਸ਼ਨ, ਸਤਵੰਤ ਸਿੰਘ ਸਿਆਣ ਕੌਮੀ ਜਨਰਲ ਸਕੱਤਰ, ਮਲਕੀਤ ਸਿੰਘ ਮਰਵਾਹਾ ਤੇ ਸਤਨਾਮ ਸਿੰਘ ਬੰਟੀ ਕੌਮੀ ਸੀਨੀਅਰ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਪਲਾਹਾ ਕੌਮੀ ਪ੍ਰੈੱਸ ਸਕੱਤਰ, ਸੁਖਦੀਪ ਸਿੰਘ ਭੱਚੂ ਕੌਮੀ ਸਕੱਤਰ, ਪਰਮਜੀਤ ਸਿੰਘ ਕਲ਼ਿਆਣ ਤੇ ਰਵਿੰਦਰ ਸਿੰਘ ਚੱਢਾ ਵਾਈਸ ਚੇਅਰਮੈਨ ਪੰਜਾਬ, ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਪੰਜਾਬ, ਹਰਜੀਤ ਸਿੰਘ ਮਠਾਰੂ ਪੰਜਾਬ ਪ੍ਰਧਾਨ, ਰਣਧੀਰ ਸਿੰਘ ਭਾਰਜ ਯੂਥ ਵਿੰਗ ਪੰਜਾਬ ਪ੍ਰਧਾਨ, ਬਲਬੀਰ ਸਿੰਘ ਸੋਹਲ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਅਮਰਜੀਤ ਸਿੰਘ ਆਸੀ ਜ਼ਿਲਾ ਚੇਅਰਮੈਨ ਹੁਸ਼ਿਆਰਪੁਰ,ਸੰਦੀਪ ਸਿੰਘ ਸੀਹਰਾ ਜ਼ਿਲਾ ਵਾਈਸ ਚੇਅਰਮੈਨ,ਹਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਯੂਥ ਵਿੰਗ, ਮਨਪ੍ਰੀਤ ਸਿੰਘ ਰੈਹਸੀ ਜ਼ਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਸੈੱਲ, ਅਮਰਜੀਤ ਸਿੰਘ ਸੀਹਰਾ ਖਜ਼ਾਨਚੀ,ਇਕਨਾਮ ਸਿੰਘ ਕੌਂਸਲ,ਗੁਰਸੇਵਕ ਸਿੰਘ ਕੌਂਸਲ, ਡਾਇਰੈਕਟਰ ਇੰਦਰਜੀਤ ਕੌਰ ਕੌਂਸਲ, ਪ੍ਰਿੰਸੀਪਲ ਸੁੱਚਿਤਰਾ ਤਲਵਾੜ ਆਦਿ ਸਮੇਤ ਸਕੂਲ ਸਟਾਫ ਮੈਂਬਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here