ਪੰਡਿਤਰਾਓ ਨੇ ਹੁਸ਼ਿਆਰਪੁਰ ਜੇਲ ਵਿੱਚ ਫੈਲਾਇਆ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ – ਗੁਰਜੀਤ ਸੋਨੂੰ। ਪੰਜਾਬ  ਜੇਲ ਵਿਭਾਗ ਵਿੱਚ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਲਈ ਪੰਡਿਤਰਾਓ ਧਰੇਨਵਰ ਨੂੰ ਇਜਾਜਤ ਦਿੱਤੀ ਗਈ ਹੈ ਜਿਸਦੇ ਤਹਿਤ ਪੰਡਿਤਰਾਓ ਧਰੇਨਵਰ ਪੰਜਾਬ ਦੀਆਂ ਕੁਲ 58 ਜੇਲਾਂ ਵਿੱਚ ਜਾ ਕੇ ਬਾਬਾ ਨਾਨਕ ਵੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਗੇ। ਇਸ ਸਿਲਸਿਲੇ ਵਿੱਚ ਪੰਡਿਤਰਾਓ ਨੇ ਹੁਸ਼ਿਆਰਪੁਰ ਜੇਲ ਵਿੱਚ ਪਹੁੰਚ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਫੈਲਾਇਆ।
ਸ਼੍ਰੀ ਜਪੁਜੀ ਸਾਹਿਬ ਨੂੰ ਕੰਨਡ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਪੰਜਾਬ ਦੇ ਸਾਰੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣਗੇ। ਇਸ ਪਵਿੱਤਰ ਕੰਮ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਪੰਡਿਤਰਾਓ ਧਰੇਨਵਰ ਪੰਜਾਬ ਦੇ ਡੀ.ਜੀ.ਪੀ. ਦੀਨਾਕਰ ਗੁਪਤਾ, ਪ੍ਰਿੰਸੀਪਲ ਸੈਕਟਰੀ ਵੇਕੰਟ ਰਮਨ, ਜੇਲ ਵਿਭਾਗ ਦੇ ਡੀ.ਆਈ.ਜੀ. ਪ੍ਰਵੀਨ ਕੁਮਾਰ ਸੀਨਹਾ,  ਜੇਲ ਵਿਭਾਗ ਦੇ ਆਈ. ਜੀ. ਰੂਪ ਕੁਮਾਰ ਅਰੋੜਾ, ਹੁਸ਼ਿਆਰਪੁਰ ਜੇਲਾਂ ਸੁਪਰਡੈਂਟ ਲਲਿਤਾ ਕੋਹਲੀ, ਡਿਪਟੀ ਜੇਲਰ ਹਰਭਜਨ ਸਿੰਘ ਅਤੇ  ਜਗੀਰ ਸਿੰਘ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਦੀ ਤਰਾਂ ਭਾਰਤ ਦੇ ਹੋਰਨਾਂ ਰਾਜਾਂ ਦੀ ਪੁਲਿਸ ਨੂੰ ਵੀ ਆਪਣੇ-ਆਪਣੇ ਸੁਧਾਰਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾ ਪੰਡਿਤਰਾਓ ਧਰੇਨਾਵਰ ਨੂੰ ਹਰਿਆਣਾ ਜੇਲ ਵਿਭਾਗ ਵਲੋਂ ਹਰਿਆਣਾ ਜੇਲ ਵਿਭਾਗ ਵਲੋਂ ਪਵਾਨਗੀ ਮਿੱਲ ਚੁਕੀ ਹੈ। ਜਿਸਦੇ ਤਹਿਤ ਪੰਡਿਤਰਾਓ ਯਮੁਨਗਰ,  ਅੰਬਾਲਾ ਜੇਲ ਵਿੱਚ ਬਾਬਾ ਨਾਨਕ ਦੇ ਪਵਿਤਰ ਸੰਦੇਸ਼ ਪਹੁੰਚਾ ਚੁੱਕੇ ਹਨ।

LEAVE A REPLY

Please enter your comment!
Please enter your name here