ਕੈਬਿਨੇਟ ਮੰਤਰੀ ਅਰੋੜਾ ਨੇ ਸਿਵਿਲ ਹਸਪਤਾਲ ਵਿਖੇ ਬੱਚਿਆਂ ਨੂੰ ਪਿਲਾਇਆਂ ਪੋਲੀਉ ਰੋਧਕ ਬੂੰਦਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਹੁਸ਼ਿਆਰਪੁਰ ਦੇ 0 ਤੋ 5 ਸਾਲ ਤੱਕ ਦੇ 1 ਲੱਖ 57 ਹਜਾਰ 432 ਬੱਚਿਆ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ 793 ਬੂਥ ਲਗਾਏ ਜਾ ਰਹੇ ਹਨ । ਜਿੱਥੇ ਇਹਨਾਂ ਬੱਚਿਆਂ ਨੂੰ ਸਿਹਤ  ਵਿਭਾਗ ਅਤੇ ਸਵੈ ਸੇਵੀ ਸੰਸਥਵਾਂ ਦੇ ਮੈਬਰਾਂ ਦੀਆਂ ਟੀਮਾਂ ਵੱਲੋ ਪੋਲੀਉ ਤੇ ਬਚਾਅ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸਦਾ ਮਕਸਦ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੇ ਬਚਾ ਕੇ ਭਵਿੱਖ ਵਿੱਚ ਮਜਬੂਤ ਕਰਨਾ ਹੈ ।

Advertisements

ਬੱਚੇ ਦੇਸ਼ ਦਾ ਭਵਿੱਖ ਹਨ ਜੇਕਰ ਸਾਡੇ ਬੱਚੇ ਮਜਬੂਤ ਤੇ ਤੰਦਰੁਸਤ ਹੋਣਗੇ ਸਾਡਾ ਦੇਸ਼ ਸਰੁੱਖਿਅਤ ਹੋਵੇਗਾ। ਭਾਰਤ ਭਾਵੇ ਪੋਲੀਉ ਮੁੱਕਤ ਹੋ ਚੁੱਕਾ ਹੈ ਪਰ ਇਸ ਦੇ ਗੁਆਂਢੀ ਦੇਸ਼ਾਂ ਵਿੱਚੋ ਪੋਲੀਉ ਦੇ ਕੇਸ ਮਿਲਣ ਕਾਰਨ ਖਤਰਾ ਬਣਿਆ ਰਹਿੰਦਾ ਹੈ, ਜਿਸਦੇ ਮੱਦੇ ਨਜਰ ਭਾਰਤ ਸਰਕਾਰ ਵੱਲੋ ਭਾਰਤ ਦਾ ਪੋਲੀਉ ਮੁੱਕਤ ਦੇਸ਼ ਦਾ ਦਰਜਾ ਬਰਕਾਰ ਰੱਖਣ ਲਈ ਕੌਮੀ ਪਲਸ ਪੋਲੀਉ ਦਿਵਸ ਸਿਵਲ ਹਸਪਤਾਲ ਵਿਖੇ ਕੈਬਨਿੱਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾਂ ਵੱਲੋ ਬੱਚਿਆਂ ਨੂੰ ਦੋ ਬੂੰਦ ਪਿਲਾਕੇ ਉਦਘਾਟਨ ਕੀਤਾ ਗਿਆ।

ਇਸ ਮੋਕੇ ਉਹਨਾਂ ਦੇ ਨਾਲ ਜਿਲਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ, ਡਿਪਟੀ ਮੈਡੀਕਲ ਕਿਮਸ਼ਨਰ ਡਾ. ਸਤਪਾਲ ਗੋਜਰਾ, ਜਿਲਾਂ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਐਸ.ਐਮ.ਉ. ਡਾ. ਜਸਵਿੰਦਰ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਅਮਨਦੀਪ ਬੀ.ਸੀ.ਸੀ., ਗੁਰਵਿੰਦਰ ਸਿੰਘ, ਸੁਰਿੰਦਰ ਵਾਲੀਆ, ਪ੍ਰਦੀਪ ਕੁਮਾਰ, ਲਾਇਨਜ ਕੱਲਬ ਦੇ ਵਿਜੈ ਅਰੋੜਾ, ਦਵਿੰਦਰ ਪਾਲ, ਹਰਜੀਤ ਸਿੰਘ ਭਾਟੀਆ, ਸ਼ਾਮ ਲਾਲ, ਰੋਹਿਤ ਕੁਮਾਰ, ਰੋਹਿਤ ਅਗਰਵਾਲ ਆਦਿ ਹਾਜਰ ਸਨ ।

ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਸ਼ਹਿਰੀ ਵਸਨੀਕਾਂ ਨੂੰ ਇਸ ਮੁਹਿੰਮ ਬਾਰੇ ਜਾਣਕਾਰੀ ਦੇਣ ਲਈ ਰਿਕਸਾ ਵੱਖ-ਵੱਖ ਖੇਤਰਾਂ ਵਿੱਚ ਮਾਇਕਿੰਗ ਕਰਨ ਲਈ ਭੇਜੇ ਗਏ ਹਨ । ਉਹਨਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਨਜਦੀਕੀ ਬੂਥਾਂ ਤੇ ਲਿਜਾ ਕੇ ਆਪਣੇ ਬੱਚਿਆ ਨੂੰ ਪੋਲੀਉ ਬੂੰਦਾਂ ਪਿਲਾਉਣ। ਜੇਕਰ ਕੋਈ ਬੱਚਾਂ ਇਸ ਦਿਨ ਕਿਸੇ ਕਾਰਨ ਪੋਲੀਉ ਬੂੰਦਾਂ ਪੀਣ ਤੋ ਵਾਝਾਂ ਰਹਿ ਜਾਦਾ ਹੈ ਤਾੰ, 20 ਅਤੇ 21 ਜਨਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਉਣਗੀਆਂ ।

LEAVE A REPLY

Please enter your comment!
Please enter your name here