ਸਹਾਇਕ ਸਿਵਲ ਸਰਜਨ ਨੇ ਨੋਵਲ ਕੋਰੋਨਾ ਵਾਇਰਸ ਬਾਰੇ ਇਸਤਿਹਾਰ ਕੀਤਾ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨੋਵਲ  ਕੋਰੋਨਾ ਵਾਇਰਸ ਤੋ ਭੈ ਭੀਤ ਹੋਣ ਦੀ ਲੋੜ ਨਹੀ ਹੈ  ਤੇ ਲੋਕਾਂ ਨੂੰ ਇਸ ਸਬੰਧੀ ਅਫਵਾਹਾ ਤੇ ਬਚਣਾ ਚਾਹੀਦਾ ਹੈ, ਕਿਉਕਿ ਪੰਜਾਬ ਵਿੱਚ ਅਜੇ ਤੱਕ ਕੋਈ ਵੀ ਮਰੀਜ ਸਹਿਮਣੇ ਆਇਆ ਹੈ । ਸਿਹਤ ਵਿਭਾਗ ਵੱਲੋ ਇਸ ਸਬੰਧ ਸਿਵਲ ਹਸਪਤਾਲ ਵਿੱਚੋ ਵਿਸ਼ੇਸ ਐਸੋਲੇਸ਼ਨ ਵਾਰਡ ਸਥਾਪਿਤ ਕੀਤਾ ਗਿਆ ਹੈ ਇਹਨਾਂ ਗੱਲਾ ਦਾ ਪੱਗਟਾਵਾਂ ਸਹਾਇਕ ਸਿਵਲ ਸਰਜਨ ਡਾ. ਪਵਨ ਕਮਾਰ ਨੇ ਨੋਵਲ ਕੋਰੋਨਾ ਵਾਇਰਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਜਾਰੀ ਕਰਦੇ ਹੋਏ ਕੀਤਾ । ਇਸ ਮੋਕੇ ਜਿਲਾ ਐਪੀਡੀਮੋਲੋਜਿਸਟ ਡਾ. ਸ਼ਲੇਸ਼ ਕੁਮਾਰ ਨੇ ਦੱਸਿਆਂ ਨੋਵਲ ਕੋਰੋਨਾ ਵਾਇਰਸ ਇਕ ਨਵਾਂ ਵਾਇਰਸ ਹੈ, ਜੋ ਕਿ ਪਹਿਲੀ ਵਾਰ ਚੀਨ ਦੇ ਵੁਹਾਨ, ਹੁਬਈ  ਪ੍ਰੋਵਿੰਸ ਵਿੱਚ ਪਾਇਆ ਗਿਆ ਹੈ ਪਰ ਇਸ ਦੀ ਪੁਸ਼ਟੀ ਅਜੈ ਤੱਕ ਨਹੀ ਹੋ ਸਕੀ ਕਿ ਇਹ ਵਾਇਰਸ ਕਿਥੋ ਆਇਆ ਹੈ ।

Advertisements

ਉਹਨਾਂ ਦੱਸਿਆ ਕਿ ਇਹ ਇਕ ਵੱਡੇ ਪੱਧਰ ਦਾ ਵਾਇਰਸ ਹੈ ਜੋ ਮਨੁੱਖਾਂ ਦੇ ਨਾਲ ਨਾਲ ਹੋਰ ਜਾਨਵਰਾ ਵਿੱਚ ਵੀ ਫੈਲ ਰਿਹਾ ਹੈ । ਪਰ ਮਨਿੰਆ ਜਾ ਰਿਹਾ ਹੈ ਕਿ ਇਹ ਵਾਇਰਸ ਦਾ ਜਾਨਵਰਾਂ ਅਤੇ ਸੀ ਫੂਡ ਖਾਣ ਵਾਲਿਆ ਨਾਲ ਤਾਲੁਕ ਹੈ। ਇਸ ਵਾਇਰਸ ਦੇ ਲੱਛਣਾ ਵਿੱਚ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਹੋਣਾ ਆਦਿ ਸ਼ਾਮਿਲ ਹਨ। ਇਸ ਮੋਕੋ ਉਹਨਾਂ ਲੋਕਾਂ ਨੂੰ ਆਪੀਲ ਕੀਤੀ ਹੈ ਕਿ ਇਸ ਵਾਇਰਸ ਤੋ ਡਰਨ ਦੀ ਲੋੜ ਨਹੀ ਤੇ ਅਫਵਾਹਾਂ ਤੇ ਵਿਸ਼ਵਾਸ਼ ਨਾ ਕੀਤਾ ਜਾਵੇ ।ਉਹਨਾਂ ਜਾਣਕਾਰੀ ਦਿਤੀ ਕਿ ਜਿਲੇ ਅੰਦਰ ਹੁਣ ਤੱਕ ਬਾਹਰੋ ਆਏ 8 ਸ਼ੱਕੀ ਮਰੀਜ  ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ ਜਿਨਾਂ ਵਿਚੋ 3 ਮਰੀਜਾਂ ਦੇ ਖੂਨ ਦੇ ਸੈਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਦੋ ਮਰੀਜਾਂ ਦੇ ਸੈਪਲ ਰਿਪੋਟ ਨੈਗਟਿੰਵ ਆਈ ਹੈ ਤੇ ਇਕ ਦੀ ਆਉਣੀ ਬਾਕੀ  ਹੈ । ਇਸ ਵਾਇਰਸ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਹੈਲ ਲਾਈਨ ਨੰਬਰ 104 ਜਾਂ ਜਿਲੇ ਦੀ ਸਿਹਤ ਸੰਸਥਾਂ ਵਿਖੇ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here