12 ਫਰਵਰੀ ਤੋਂ 11 ਮਈ ਤੱਕ ਪਾਣੀ ਦੇ ਬਿੱਲ ਉਤੇ ਲਗੇ ਜੁਰਮਾਨੇ/ਵਿਆਜ/ਸਰਚਾਰਜ ਤੋਂ ਦਿੱਤੀ ਜਾਵੇਗੀ ਛੁੱਟ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਾ ਦੀ ਪੁਰਜੋਰ ਮੰਗ ਤੇ ਸਰਕਾਰ ਵੱਲੋਂ ਆਪਣੇ ਨੋਟੀਫਿਕੇਸ਼ਨ ਨੰ: 5/50/2015-5 ਐਲ.ਜੀ4/280 ਮਿਤੀ 12  ਫਰਵਰੀ 2020 ਰਾਹੀਂ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਖਪਤਕਾਰਾਂ ਜ਼ੋ ਆਪਣਾ ਬਕਾਇਆ ਜਾਤ ਮਿਤੀ 12.02.2020 ਤੋਂ 11.05.2020 ਯਕਮੁਸ਼ਤ ਜਮਾ ਕਰਵਾਉਣਗੇ। ਉਹਨਾਂ ਨੂੰ ਲੱਗੇ ਵਿਆਜ਼/ਜੁਰਮਾਨਾ/ਸੁਚਾਰਜ ਤੋਂ ਛੁੱੱਟ ਦਿੱਤੀ ਜਾਵੇਗੀ।

Advertisements

ਉਹਨਾਂ ਦੱਸਿਆ ਕਿ ਜਿਹਨਾਂ ਖਪਤਕਾਰਾਂ ਵੱਲੋਂ ਮਿਤੀ 12.05.2020 ਤੋਂ 11.08.2020 ਤੱਕ ਆਪਣੇ ਬਕਾਇਆਜਾਤ ਸਮੇਤ ਵਿਆਜ ਜਮਾ ਕਰਵਾਇਆ ਜਾਵੇਗਾ, ਉਹਨਾਂ ਨੂੰ ਸਿਰਫ ਲੱਗੇ ਜੁਰਮਾਨੇ ਤੋਂ ਛੁੱਟ ਦਿੱਤੀ ਜਾਵੇਗੀ। ਮਿਤੀ 11.08.2020 ਤੋਂ ਬਾਅਦ ਜਿਹਨਾਂ ਖਪਤਕਾਰਾਂ ਵੱਲੋਂ ਬਕਾਇਆ ਜਾਤ ਜਮਾ ਕਰਵਾਏ ਜਾਣਗੇ ਉਹਨਾਂ ਤੋਂ ਬਕਾਇਆਜਾਤ ਦੇ ਨਾਲ ਵਿਆਜ/ਜੁਰਮਾਨਾ/ਸੁਚਾਰਜ ਵਸੂਲ ਕੀਤਾ ਜਾਵੇਗਾ। ਜਿਹਨਾਂ ਵਿਅਕਤੀਆਂ ਵੱਲੋਂ ਬਕਾਇਆ ਜਮਾਂ ਨਹੀ ਕਰਵਾਇਆ ਜਾਵੇਗਾ ਉਹਨਾਂ ਦੇ ਵਾਟਰ ਸਪਲਾਈ/ਸੀਵਰੇਜ਼ ਦੇ ਕੁਨੈਕਸ਼ਨ ਬਿਨਾਂ ਕੋਈ ਨੋਟਿਸ ਦਿੱਤਿਆਂ ਕੱਟ ਦਿੱਤੇ ਜਾਣਗੇ। ਪਬਲਿਕ ਦੀ ਸਹੂਲਤ ਲਈ ਵਾਟਰ ਸਪਲਾਈ/ਸੀਵਰੇਜ਼ ਸ਼ਾਖਾ ਸ਼ਨੀਵਾਰ ਅਤੇ ਐਤਵਾਰ ਖੁੱਲੀ ਰਹੇਗੀ ਅਤੇ ਕੋਈ ਵੀ ਵਿਅਕਤੀ ਇਸ ਦਿਨ ਆਪਣਾ ਵਾਟਰ ਸਪਲਾਈ/ਸੀਵਰੇਜ਼ ਦਾ ਬਿੱਲ ਜਮਾਂ ਕਰਵਾ ਸਕਦਾ ਹੈ।

LEAVE A REPLY

Please enter your comment!
Please enter your name here