ਪ੍ਰਾਪਰਟੀ ਟੈਕਸ ਦੇ ਸਰਵੇ ਵਿੱਚ ਸ਼ਹਿਰਵਾਸੀ ਦੇਣ ਸਹਿਯੋਗ : ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੀ ਹਦੂਦ ਅੰਦਰ ਪ੍ਰਾਪਰਟੀਆ ਦਾ ਸਰਵੇ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਸਰਵੇ ਕਰਨ ਵਾਲੀਆਂ ਟੀਮਾ ਘਰ ਘਰ ਜਾ ਕੇ ਸਰਵੇ ਸਬੰਧੀ ਪ੍ਰਾਪਰਟੀਆਂ ਦੀ ਡਿਟੇਲ ਜਿਵੇ ਕਿ ਮਾਲਕ ਦਾ ਨਾਮ, ਮੋਬਾਇਲ ਨੰਬਰ, ਬਿਜਲੀ ਦਾ ਬਿੱਲ ਅਤੇ ਪ੍ਰਾਪਰਟੀ ਦੀ ਫੋਟੋ ਆਦਿ ਦੀ ਜਾਣਕਾਰੀ ਰਿਕਾਰਡ ਕਰਨਗੀਆ। ਜਿਸ ਉਪਰੰਤ ਪ੍ਰਾਪਰਟੀਆਂ ਨੂੰ ਯੂ.ਆਈ.ਡੀ ਨੰਬਰ ਅਲਾਟ ਕਰਕੇ ਨੰਬਰ ਪਲੇਟਾ ਲਗਾਈਆ ਜਾਣਗੀਆ।

Advertisements

ਇਸ ਲਈ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਹੀ ਸੂਚਨਾਂ ਦਿੱਤੀ ਜਾਵੇ। ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਸਰਵੇ ਸਬੰਧੀ ਕੋਈ ਵੀ ਫੀਸ ਵਸੂਲੀ ਨਹੀਂ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਪੈਸਿਆ ਦੀ ਮੰਗ ਕਰਦਾ ਹੈ ਤਾਂ ਇਸ ਦਫਤਰ ਦੇ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਅਤੇ ਸੁਪਰਡੰਟ ਅਮਿਤ ਕੁਮਾਰ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here