ਡਿਪਟੀ ਕਮਿਸ਼ਨਰ ਰਿਆਤ ਨੇ ਫੀਜੀਓਥਰੈਪੀ ਤੇ ਜਨਔਸ਼ਧੀ ਕੇਂਦਰ ਦਾ ਕੀਤਾ ਔਚਕ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ  ਰੈਡ ਕਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਜਨ ਔਸ਼ਧੀ ਕੇਂਦਰ ਤੇ ਫੀਜੀਉਥਰੈਪੀ ਸੈਂਟਰ ਦਾ ਔਚਕ ਦੌਰਾ ਕੀਤਾ ਗਿਆ ਅਤੇ ਜਨ ਔਸ਼ਧੀ ਕੇਂਦਰ ਵਿੱਚ ਮਰੀਜਾਂ ਨੂੰ ਵਾਜਿਬ ਰੇਟ ਤੇ ਦਿੱਤੀਆ ਜਾ ਰਹੀਆਂ ਦਵਾਈਆਂ ਦੀ ਉਪਲੱਬਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।

Advertisements

ਇਸ ਮੋਕੇ ਉਹਨਾਂ ਦੇ ਨਾਲ ਨਰੇਸ਼ ਗੁਪਤਾ ਸੈਕਟਰੀ ਰੈਡ ਕਰਾਸ ਹੁਸ਼ਿਆਰਪੁਰ, ਸਿਵਲ ਸਰਜਨ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਆਦਿ ਹਾਜਰ ਸਨ।

ਡਿਪਟੀ ਕਮਿਸ਼ਨਰ ਵੱਲੋ ਜਨ ਔਸ਼ਧੀ ਕੇਂਦਰ ਤੇ ਤਾਇਨਾਤ ਕਰਮਚਾਰੀਆਂ ਨਾਲ ਗਲੱਬਾਤ ਕਰਦੇ ਹੋਏ ਤਸੱਲੀ ਪ੍ਰਗਟ ਕੀਤੀ। ਉਹਨਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋÂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਵੱਲੋ ਮਰੀਜਾਂ ਨੂੰ ਜਨ ਔਸ਼ਧੀ ਕੇਂਦਰ ਵਿੱਚ ਮੌਜੂਦ ਦਵਾਈਆਂ ਵਿੱਚੋ ਹੀ ਲਿਖੀਆ ਜਾਣ ਤਾਂ ਜੋ ਲੋਕਾਂ ਨੂੰ ਸਸਤਾ ਤੇ ਮਿਆਰੀ ਇਲਾਜ ਮਿਲ ਸਕੇ।

LEAVE A REPLY

Please enter your comment!
Please enter your name here