12 ਮਾਰਚ ਤੋਂ ਲਗਾਏ ਜਾਣਗੇ ਸੂਬਾ ਪੱਧਰੀ ਹਾਈ ਇੰਡ ਰੋਜਗਾਰ ਮੇਲੇ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਾਰਚ 2020 ਤੋਂ 24 ਮਾਰਚ 2020 ਤੱਕ ਪੁਰੇ ਪੰਜਾਬ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਅਧੀਨ ਅਮ੍ਰਿਤਸਰ ਵਿਖੇ 12 ਅਤੇ 13 ਮਾਰਚ, ਫਗਵਾੜਾ ਵਿਖੇ 17 ਅਤੇ 18 ਮਾਰਚ, ਬਠਿੰਡਾ ਵਿਖੇ 19 ਅਤੇ 20 ਮਾਰਚ, ਮੋਹਾਲੀ ਵਿਖੇ 23 ਅਤੇ 24 ਮਾਰਚ ਅਤੇ ਐਸ.ਬੀ.ਐਸ ਨਗਰ ਵੀ 23 ਅਤੇ 24 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਹਾਈ ਏਂਡ ਜਾਬ ਮੇਲੇ ਲਗਾਏ ਜਾ ਰਹੇ ਹਨ।

Advertisements

ਉਹਨਾਂ ਦੱਸਿਆ ਕਿ ਇਹਨਾਂ ਰੋਜਗਾਰ ਮੇਲਿਆਂ ਵਿਚ 60 ਪ੍ਰਤੀਸ਼ਤ ਅੰਕ ਨਾਲ ਪਾਸ ਗਰੈਜੂਏਟ, ਪੋਸਟ ਗਰੈਜੂਏਟ ਭਾਗ ਲੈ ਸਕਦੇ ਹਨ, ਉਹਨਾਂ ਇਹ ਵੀ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਦੁਆਰਾ ਘੱਟ ਤੋਂ ਘੱਟ 3 ਲੱਖ ਤੱਕ ਦਾ ਸਲਾਨਾ ਪੈਕਜ਼ ਦਿੱਤਾ ਜਾਵੇਗਾ।

ਉਹਨਾਂ ਜਿਲਾ ਪਠਾਨਕੋਟ ਦੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਨਾਂ ਰੋਜਗਾਰ ਮੇਲਿਆਂ ਸਬੰਧੀ ਸੂਚਨਾ ਹਿੱਤ www.pgrkam.com ਤੇ ਲਾਗਇੰਨ ਕਰਕੇ ਦੇਖੀ ਜਾ ਸਕਦੀ ਹੈ, ਜਾਂ ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here