ਪਦ ਉੱਨਤ ਹੋਏ ਏ.ਐਸ.ਆਈ ਤਰਸੇਮ ਰਾਮ ਬੰਗਾ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਨੌਜਵਾਨ ਸਭਾ ਸਪੋਰਟਸ ਕਲੱਬ ਅਤੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਪਿੰਡ ਕਾਲੇਵਾਲ ਫੱਤੂ ਵਲੋਂ ਪਿੰਡ ਦੇ ਜੰਮਪਲ ਤਰਸੇਮ ਰਾਮ ਬੰਗਾ ਪਦ ਉੱਨਤ ਹੋ ਕੇ ਹੌਲਦਾਰ ਤੋਂ ਏ.ਐਸ.ਆਈ. ਬਣਨ ਤੇ ਪਿੰਡ ਪਹੁੰਚਣ ਤੇ ਸਾਂਝੇ ਤੋਰ ਤੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਕਲੱਬ ਮੈਂਬਰਾਂ ਤੇ ਕਮੇਟੀ ਮੈਂਬਰਾਂ ਨੇ ਸਾਂਝੇ ਤੋਰ ਤੇ ਕਿਹਾ ਕਿ ਤਰਸੇਮ ਰਾਮ ਬੰਗਾ ਇਮਾਨਦਾਰ, ਨੇਕ ਦਿਲ ਤੇ ਗੁਰੂ ਘਰ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਹਨ। ਉਹਨਾਂ ਵਲੋਂ ਗੁਰੂ ਘਰ ਵਿੱਚ ਵਧ ਚੜ ਕੇ ਸੇਵਾ ਕੀਤੀ ਜਾਂਦੀ ਹੈ ਇਸੇ ਦੀ ਬਦੋਲਤ ਪ੍ਰਮਾਤਮਾ ਨੇ ਉਹਨਾਂ ਨੂੰ ਤਰੱਕੀ ਬਖਸ਼ੀ ਹੈ।

ਇਸ ਮੌਕੇ ਕਲੇਬ ਪ੍ਰਧਾਨ ਬਲਵੀਰ ਸਿੰਘ, ਕ੍ਰਿਪਾਲ ਸਿੰਘ, ਜਸਪਾਲ ਸਿੰਘ ਪੁਰੇਵਾਲ, ਹਰਭਜਨ ਸਿੰਘ, ਪ੍ਰਦੀਪ ਬੰਗਾ, ਤਰਸੇਮ ਰਾਮ ਬੰਗਾ, ਕਮੇਟੀ ਪ੍ਰਦਾਨ ਹਰਭਜਨ ਸਿੰਘ ਥਿੰਦ, ਹੇਮ ਰਾਜ, ਜੋਗਿੰਦਰ ਰਾਮ ਬੰਗਾ, ਹਰਜੀਤ ਸਿੰਘ ਬੰਗਾ ਸਬ ਇੰਸਪੈਕਟਰ ਲੁਧਿਆਣਾ, ਹਰੀ ਰਾਮ ਬੰਗਾ ਰਿਟ. ਡੀ.ਆਈ.ਜੀ., ਲੈਕਚਰਾਰ ਹਰਬਲਾਸ ਬੰਗਾ, ਡਾ. ਸਤਪਾਲ ਬੰਗਾ, ਰਘੁਵੀਰ ਸਿੰਘ ਥਿੰਦ ਯੂ.ਐਸ.ਏ., ਨਿਰਮਲ ਸਿੰਘ ਥਿੰਦ ਕਨੇਡਾ ਹਾਜਰ ਸਨ।

LEAVE A REPLY

Please enter your comment!
Please enter your name here