ਸਕਰੀਨਿੰਗ ਕੈਂਪ ਦੌਰਾਣ ਮਾਹਿਰ ਡਾਕਟਰਾਂ ਨੇ ਕੀਤੀ 230 ਮਰੀਜਾਂ ਦੀ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ ਪੁਲਿਸ ਸਟੇਸ਼ਨ ਪਠਾਨਕੋਟ ਅਤੇ ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਲਗਾਏ ਗਏ। ਇਹਨਾਂ ਕੈਪਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ। ਇਨਾਂ ਕੈਂਪਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ।

Advertisements

ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ ਨੇ ਦੱਸਿਆ ਕਿ ਇਨਾਂ ਦੋਨਾਂ ਕੈਪਾਂ ਵਿੱਚ 230 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ, ਜਿਹਨਾਂ ਵਿਚੋਂ ਬਲਡ ਪ੍ਰੈਸ਼ਰ ਦੇ 93, ਸ਼ੂਗਰ ਦੇ 34, ਸ਼ੱਕੀ ਸਰਵਾਈਕਲ ਕੈਂਸਰ 00, ਸ਼ੱਕੀ ਬਰੈਸਟ ਕੈਂਸਰ 00 ਅਤੇ ਸ਼ੱਕੀ ਔਰਲ ਕੈਂਸਰ 00 ਦੇ ਮਰੀਜ ਪਾਏ ਗਏ। ਏ.ਐਮ.ਓ. ਡਾ. ਵਿਨੇ ਨੇ ਦੱਸਿਆ ਕਿ ਜਿਨਾਂ ਮਰੀਜਾਂ ਨੂੰ ਬਿਮਾਰੀ ਸੀ  ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਇਨਾਂ ਕੈਂਪਾ ਵਿੱਚ ਮੈਡੀਕਲ ਅਫਸਰ ਡਾ. ਸ਼ਾਕਸ਼ੀ, ਡਾ. ਸੁਭਾਸ਼, ਬਲਜਿੰਦਰ ਏ.ਐਨ.ਐਮ., ਸਮੀਰਪਾਲ ਐਲ.ਟੀ., ਰਾਕੇਸ਼ ਆਦਿ ਹਾਜ਼ਿਰ ਹੋਏ।

LEAVE A REPLY

Please enter your comment!
Please enter your name here