ਖੇਤਾਂ ਵਿੱਚ ਮ੍ਰਿਤ ਮਿਲੀਆਂ 10 ਗਾਵਾਂ, ਸ਼ਰੀਰ ਤੇ ਤੇਜ਼ਧਾਰ ਹਥਿਆਰਾਂ ਤੇ ਗੋਲਿਆਂ ਦੇ ਨਿਸ਼ਾਨ

ਗੜਸ਼ੰਕਰ (ਦ ਸਟੈਲਰ ਨਿਊਜ਼)। ਗੜਸ਼ੰਕਰ ਤਹਿਸੀਲ ਦੇ ਅਧੀਨ ਪੈਦੇ ਪਿੰਡ ਪੱਖੋਵਾਲ ਅਤੇ ਰਾਮਪੁਰ ਬਿਲੜੋਂ ਦੀ ਹੱਦ ‘ਤੇ ਬੇਆਬਾਦ ਖੇਤਾਂ ਵਿੱਚ 10 ਆਵਾਰਾ ਗਾਵਾਂ ਮ੍ਰਿਤਕ ਹਾਲਤ ਵਿੱਚ ਮਿਲਣ ਨਾਲ ਇਲਾਕੇ ਵਿੱਚ ਲੋਕ ਇਸ ਘਟਨਾ ਤੋਂ ਸਹਿਮ ਗਏ ਹਨ।

Advertisements

ਇਨਾਂ ਗਾਵਾਂ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਨ ਦੇ ਨਿਸ਼ਾਨ ਪਾਏ ਗਏ। ਕੁਝ ਗਾਵਾਂ ਦੇ ਸਰੀਰ ‘ਤੇ ਗੋਲੀ ਲੱਗਣ ਵਰਗੇ ਨਿਸ਼ਾਨ ਵੀ ਮਿਲੇ ਬੇਸ਼ੱਕ ਇਸ ਸਬੰਧੀ ਪਸ਼ੂ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮੁੱਢਲੀ ਪੜਤਾਲ ਕਰਨ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।

-ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ

ਇਸ ਘਟਨਾ ਦਾ ਪਤਾ ਲੱਗਣ ‘ਤੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ, ਐੱਸ.ਐੱਚ.ਓ. ਇਕਬਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਮੁੱਢਲੀ ਪੜਤਾਲ ਕੀਤੀ। ਪ੍ਰਸ਼ਾਸ਼ਨ ਵਲੋਂ ਤੁਰੰਤ ਪਸ਼ੂ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਮੰਗਵਾਈ ਗਈ ਅਤੇ ਗਾਵਾਂ ਦੇ ਕਥਿਤ ਕਤਲ ਸਬੰਧੀ ਜਾਂਚ ਕਰਵਾਈ ਗਈ।

ਘਟਨਾ ਦਾ ਪਤਾ ਚੱਲਦਿਆਂ ਹੀ ਗਊਸ਼ਾਲਾ ਗੜਸ਼ੰਕਰ ਦੇ ਸੰਚਾਲਕਸ਼ ਪੰਜਾਬ ਪ੍ਰਧਾਨ ਨਿਸ਼ਾਂਤ ਸ਼ਰਮਾ, ਤਰਨ ਅਰੋੜਾ, ਚੇਤਨ ਕੁਮਾਰ, ਰਾਜੀਵ ਰਾਣਾ, ਹਰਪਾਲ ਸਿੰਘ ਬੇਦੀ, ਬਿਨੇ ਸ਼ਰਮਾ, ਚੰਦਰ ਭਾਨ ਅਤੇ ਰਤਨ ਆਦਿ ਵੀ ਮੌਕੇ ‘ਤੇ ਪੁੱਜੇ ਅਤੇ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਕੁਝ ਗਾਵਾਂ ਦੇ ਸਰੀਰ ‘ਤੇ ਗੋਲੀ ਲੱਗਣ ਵਰਗੇ ਨਿਸ਼ਾਨ ਵੀ ਮਿਲੇ ਬੇਸ਼ੱਕ ਇਸ ਸਬੰਧੀ ਪਸ਼ੂ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮੁੱਢਲੀ ਪੜਤਾਲ ਕਰਨ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪੰਜਾਬ ਪ੍ਰਧਾਨ ਨਿਸ਼ਾਤ ਸ਼ਰਮਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਜੇਕਰ ਐਤਵਾਰ ਸਵੇਰੇ 10 ਵਜੇ ਤੱਕ ਦੋਸ਼ੀ ਨਾ ਫੜੇ ਗਏ ਤਾਂ ਤੇਜ਼ ਸੰਘਰਸ਼ ਕੀਤੇ ਜਾਣਗੇ।

LEAVE A REPLY

Please enter your comment!
Please enter your name here