ਵਾਹਨਾਂ ਦੀ ਬੀ.ਐਸ. 4 ਰਜਿਸਟਰੇਸ਼ਨ ਦੀ ਅੰਤਿਮ ਮਿਤੀ 25 ਮਾਰਚ ਤੱਕ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਨਵੀਂ ਦਿੱਲੀ ਦੇ ਆਦੇਸ਼ਾਂ ਅਨੁਸਾਰ 1 ਅਪ੍ਰੈਲ 2020 ਤੋਂ ਕੋਈ ਵੀ ਬੀ.ਐਸ. 4 ਵਾਲੀ ਮੋਟਰ ਗੱਡੀ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ।

Advertisements

ਉਹਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋਂ ਆਮ ਜਨਤਾ ਦੀ ਸੁਵਿਧਾ ਲਈ ਬੀ.ਐਸ. 4 ਵਾਹਨਾਂ ਜਿਨਾਂ ਦੀ ਅਜੇ ਤੱਕ ਰਜਿਸਟਰੇਸ਼ਨ ਨਹੀਂ ਹੋਈ ਹੈ, ਦੀ ਰਜਿਸਟਰੇਸ਼ਨ ਕਰਨ ਹਿੱਤ ਦਸਤਾਵੇਜਾਂ ਨੂੰ ਰਜਿਸਟਰੇਸ਼ਨ ਅਥਾਰਟੀਜ (ਆਰ.ਟੀ.ਏਜ਼/ਐਸ.ਡੀ.ਐਮਜ਼) ਦਫ਼ਤਰਾਂ ਵਿੱਚ ਜਮਾਂ ਕਰਵਾਉਣ ਦੀ ਅੰਤਿਮ ਮਿਤੀ 25 ਮਾਰਚ 2020 ਹੈ।

ਉਹਨਾਂ ਦੱਸਿਆ ਕਿ ਦਫ਼ਤਰਾਂ ਵਿੱਚ ਰਜਿਸਟਰੇਸ਼ਨ ਸਬੰਧੀ ਦਸਤਾਵੇਜ਼ ਜਮਾਂ ਕਰਵਾਉਣ ਲਈ ਮਿਤੀ 21 ਮਾਰਚ 2020 (ਸ਼ਨੀਵਾਰ) ਨੂੰ ਵੀ ਸਮੂਹ ਸਕੱਤਰ ਆਰ.ਟੀ.ਏਜ/ਐਸ.ਡੀ.ਐਮਜ਼ ਦਫ਼ਤਰ ਬੀ.ਐਸ.4 ਗੱਡੀਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਆਮ ਦਿਨਾਂ ਵਾਂਗ ਖੁੱਲ ਰਹਿਣਗੇ। ਉਹਨਾਂ ਸਮੂਹ ਆਟੋ ਡੀਲਰਾਂ ਨੂੰ ਸੂਚਿਤ ਕੀਤਾ ਕਿ ਜਿਹੜੀਆਂ ਬੀ.ਐਸ.4 ਗੱਡੀਆਂ ਤੁਹਾਡੇ ਸਟਾਕ ਵਿੱਚ ਸੇਲ ਹੋਣ ਤੋਂ ਰਹਿ ਗਈਆਂ ਹਨ, ਉਹਨਾਂ ਦੀ ਰਜਿਸਟਰੇਸ਼ਨ ਆਟੋ ਡੀਲਰ ਆਪਣੇ ਨਾਮ ‘ਤੇ ਰਜਿਸਟਰਡ ਕਰਵਾਉਣ।

LEAVE A REPLY

Please enter your comment!
Please enter your name here