ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਵੱਲੋ ਕੋਰੋਨਾ ਨੂੰ ਲੈ ਕੇ ਸਿਵਲ ਸਰਜਨ ਨਾਲ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਭਾਰਤ ਵਿੱਚ  ਕੋਰੋਨਾ ਵਾਇਰਸ ਦਾ ਪ੍ਰਕੋਪ ਨੂੰ ਵੱਧਦਾ ਦੇਖਦੇ ਹੋਏ ਅੱਜ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਮੈਂਬਰਾਨ ਨਾਲ ਇਕ ਮੀਟਿੰਗ ਸਿਵਲ ਸਰਜਨ ਦਫਤਰ ਵਿਖੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ।

Advertisements

ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਆਈ. ਐਮ.  ਏ.  ਦੇ ਸਾਬਕਾ ਪ੍ਰਧਾਨ ਰਜਿੰਦਰ ਸ਼ਰਮਾਂ ਤੇ ਕੁਲਦੀਪ ਸਿੰਘ, ਡਾ. ਹਰੀਸ਼ ਬੱਸੀ ਜਨਰਲ ਸਕੱਤਰ ਪ੍ਰਧਾਨ ਸ਼ਹਿਰੀ ਯੂਨਿਟ ਤੇ ਡਾ. ਤਾਰਾ ਕਪੂਰ ਸੈਕਟਰੀ ਆਦਿ ਹਾਜਰ ਸਨ।

ਇਸ ਮੋਕੇ ਆਈ.ਐਮ.ਏ. ਦੇ ਪ੍ਰਤੀਨਿਧੀਆਂ ਵੱਲੋ ਸਿਵਲ ਸਰਜਨ ਨੂੰ ਇਹ ਭਰੋਸਾ ਦਿਵਾਇਆ ਗਿਆ ਕੋਰੋਨਾ ਵਾਇਰਸ ਨੂੰ ਲੈ ਕੇ. ਐਈ. ਐਮ. ਏ. ਸਿਹਤ ਵਿਭਾਗ ਦੇ ਨਾਲ ਹਰ ਤਰੀਕ ਨਾਲ ਸਹਿਯੋਗ ਦੇਵੇਗਾ। ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਦਵਾਈਆਂ, ਕੋਰੋਨਾ ਵਾਇਰਸ ਨੂੰ ਚੈਕ ਕਰਨ ਵਾਲੀ ਕਿੱਟ ਤੇ ਪ੍ਰਈਵੇਟ ਡਾਕਟਰੀ ਸਹਾਇਤਾ ਲਈ ਵੀ ਹਰ ਵਕਤ ਤਿਆਰ ਹੈ। ਇਸ ਮੋਕੇ ਉਹਨਾਂ ਜਿਲੇ ਵਾਸੀਆ ਨੂੰ ਅਪੀਲ ਕੀਤੀ ਕਿ ਕੋਰੇਨਾ ਵਾਇਰਸ ਤੋਂ ਡਰਨ ਦੀ ਜਰੂਰਤ ਨਹੀ ਸਮਾਂ ਜਾਗਰੂਤਾ ਤੇ ਬਚਾਅ ਦੀ ਜਰੂਰਤ ਹੈ ।

LEAVE A REPLY

Please enter your comment!
Please enter your name here