ਵਿਪਨ ਮਾਰਕੀਟ ਕਮੇਟੀ ਗੜਸ਼ੰਕਰ ਦੇ ਉਪ ਚੇਅਰਮੈਨ ਨਿਯੁਕਤ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਸੂਬੇ ‘ਚ ਮਾਰਕੀਟ ਕਮੇਟੀਆਂ ਦੇ ਚੈਅਰਮੈਨ, ਉਪ ਚੇਅਰਮੈਨ ਤੇ ਮੈਂਬਰਾਂ ਦੀ ਨਾਮਜ਼ਦਗੀ ਸੰਬੰਧੀ ਪੰਜਾਬ ਸਰਕਾਰ ਵੱਲੋਂ ਦੂਜੀ ਸੂਚੀ ਜਾਰੀ ਕੀਤੀ ਗਈ।

Advertisements

ਜਿਸ ਵਿਚ ਵਿਪਨ ਕੁਮਾਰ ਪਚਨੰਗਲ ਨੂੰ ਮਾਰਕੀਟ ਕਮੇਟੀ ਗੜਸ਼ੰਕਰ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਵਿਪਨ ਕੁਮਾਰ ਪਚਨੰਗਲ ਨੇ ਪੰਜਾਬ ਸਰਕਾਰ ਤੇ ਡਾਕਟਰ ਰਾਜ ਕੁਮਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਉਹ ਉਸ ਤੇ ਖਰਾ ਉਤਰਨਗੇ।

LEAVE A REPLY

Please enter your comment!
Please enter your name here