ਆਮ ਜਨਤਾ ਦੀ ਸੁਰੱਖਿਆ ਲਈ ਜਿਲਾ ਮੈਜਿਸਟ੍ਰੇਟ ਨੇ ਬੈਂਕਾਂ ਲਈ ਜਾਰੀ ਕੀਤੇ ਵਿਸ਼ੇਸ਼ ਹੁਕਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਆਮ ਜਨਤਾ ਦੀ ਸੁਰੱਖਿਆ ਅਤੇ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਬੈਕਾਂ ਲਈ ਹੁਕਮ ਜਾਰੀ ਕੀਤਾ ਗਿਆ ਹੈ।

Advertisements

ਜਾਰੀ ਕੀਤੇ ਹੁਕਮ ਵਿੱਚ ਹਦਾਇਤ ਕੀਤੀ ਗਈ ਹੈ ਕਿ ਬੈਂਕਾਂ ਵਿੱਚ ਆਮ ਜਨਤਾ ਲਈ 2 ਮੀਟਰ ਦੇ ਫਾਸਲੇ ਲਈ ਬੈਰੀਕੇਟਿੰਗ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਹਰੇਕ ਏ.ਟੀ.ਐਮ ‘ਤੇ ਇਕ ਕਰਮਚਾਰੀ ਦੀ ਡਿਊਟੀ ਲਗਾਉਣ ਲਈ ਕਿਹਾ ਗਿਆ ਹੈ, ਤਾਂ ਜੋ ਕੈਸ਼ ਲੈਣ ਉਪਰੰਤ ਏ.ਟੀ.ਐਮਜ਼ ਅਤੇ ਉਸਦੇ ਦਰਵਾਜ਼ੇ ਨੂੰ ਸੈਨੀਟਾਈਜ਼ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕੈਸ਼ ਵੈਨ ਰਾਹੀਂ ਹਰੇਕ ਏ.ਟੀ.ਐਮਜ਼ ‘ਤੇ ਕੈਸ਼ ਦੀ ਸੁਵਿਧਾ ਸੁਚਾਰੂ ਰੱਖਣ ਦੀ ਵੀ ਹਦਾਇਤ ਕੀਤੀ ਗਈ ਹੈ।

ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਜਾਰੀ ਕੀਤੇ ਹੁਕਮ ਵਿੱਚ ਜ਼ਿਲ•ਾ ਮੈਜਿਸਟ੍ਰੇਟ ਨੇ ਸਖਤ ਹਦਾਇਤ ਕੀਤੀ ਕਿ ਜ਼ਿਲ•ਾ ਹੁਸ਼ਿਆਰਪੁਰ ਦੀ ਹਦੁਦ ਅੰਦਰ ਉਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਇਹ ਹੁਕਮ 31 ਮਾਰਚ 2020 ਨੂੰ ਰਾਤ 12 ਵਜੇ ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here