ਸਥਿਤੀ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਤੇ ਟੀਮ ਨੇ ਕੀਤਾ ਪ੍ਰਭਾਵਿਤ ਪਿੰਡਾਂ ਦਾ ਦੋਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ 2 ਪਾਜੇਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਸ਼ੱਕੀ ਕੇਸਾਂ ਦੇ ਸੈਂਪਲ ਲੈਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਬਲਾਕ ਪੋਸੀ ਦੇ ਪਿੰਡ ਮੋਰਾਵਾਲੀ ਵਿੱਚ ਜਾ ਕੇ ਅਗਲੇਰੀ ਜਾਂਚ ਲਈ 29 ਸੈਂਪਲ ਲਏ ਗਏ। ਜਿਨਾਂ ਨੂੰ ਜਾਂਚ ਲਈ ਚੰਡੀਗੜ ਲੈਬ ਵਿੱਚ ਭੇਜਿਆ ਜਾਵੇਗਾ। ਸਥਿਤੀ ਅਤੇ ਵਿਭਾਗੀ ਗਤੀ ਵਿਧੀਆਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਜਸਬੀਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਪ੍ਰਭਾਵਿਤ ਪਿੰਡਾਂ ਦਾ ਦੋਰਾਂ ਕੀਤਾ ਗਿਆ।

Advertisements

ਜਾਣਕਾਰੀ ਦਿੰਦੇ ਸਿਵਲ ਸਰਜਨ ਨੇ ਦੱਸਿਆ ਕਿ ਮੋਰਾਵਾਲੀ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਹਤ ਜਾਂਚ ਲਈ ਐਸ.ਐਮ.ਓ ਗੜਸ਼ੰਕਰ ਡਾ. ਟੇਕ ਰਾਜ ਭਾਟੀਆਂ ਨੂੰ ਇਸ ਪਿੰਡ ਤੇ ਸਿਹਤ ਸਥਿਤੀ ਦੇ ਮੂਲੰਕਣ ਲਈ ਤਾਇਨਾਤ ਕੀਤਾ ਗਿਆ ਹੈ । ਪਹਿਲਾਂ ਜਿਹੜੇ ਪ੍ਰਭਾਵਿਤ ਵਿਅਕਤੀਆਂ ਦੀ ਜਾਂਚ ਲਈ ਸੈਂਪਲ ਇਕੱਤਰ ਕੀਤੇ ਗਏ ਹਨ। ਉਹ ਚੰਡੀਗੜ ਲੈਬ ਲਈ ਆਗਲੇਰੀ ਜਾਂਚ ਲਈ ਬੀਤੇ ਦਿਨ ਸੈਂਪਲ ਭੇਜੇ ਸਨ ਅਤੇ ਉਹਨਾਂ ਦੀ ਰਿਪੋਟ ਆਉਣੀ ਬਾਕੀ ਹੈ ।

ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ 1 ਪਾਜਿਟਿਵ ਮਰੀਜ ਸਣੇ 6 ਮਰੀਜ ਦਾਖਲ ਹਨ ਅਤੇ ਅੱਜ ਚੱਕੋਵਾਲ ਬਲਾਕ ਤੋ 2 ਨਵੇ ਸ਼ੱਕੀ ਲੱਛਣਾ ਵਾਲੇ ਮਰੀਜ ਆਏ ਹਨ ਜਿਨਾਂ ਦੀ ਉਮਰ 85-95 ਸਾਲ ਦੇ ਕਰੀਬ ਹੈ। ਇਹ ਦੋਨੇ ਮਰੀਜ ਅਨੰਦਪੁਰ  ਮੇਲੇ ਵਿੱਚ ਸ਼ਾਮਿਲ ਸਨ ।

ਜਿਨਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਕੀਤਾ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਖਾਂਸੀ, ਜੁਕਾਮ, ਨਿੱਸਾ ਆਦਿ ਤੋ ਪ੍ਰਭਾਵਿਤ ਲੱਛਣਾ ਵਾਲੇ ਵਿਅਕਤੀਆਂ ਨੂੰ ਆਪਣੀ ਜਾਣਕਾਰੀ ਨਜਦੀਕੀ ਸਿਹਤ ਸੰਸਥਾਂ ਤੇ ਦਿੱਤੀ ਜਾਵੇ ਅਤੇ ਆਪਣੇ-ਆਪਣੇ ਘਰ ਇਕਾਤਵਾਸ ਵਿੱਚ ਰਿਹਾ ਜਾਵੇ।

LEAVE A REPLY

Please enter your comment!
Please enter your name here