ਕੋਰੋਨਾ ਵਾਇਰਸ ਨਾਲ ਪੀੜਤ ਹਰਭਜਨ ਦੀ ਮੌਤ, ਸਿਹਤ ਵਿਭਾਗ ਨੇ ਲਏ 21 ਹੋਰ ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਨਾਲ ਪੀੜਤ ਜਿਲੇ ਦਾ ਪਹਿਲਾਂ ਮਰੀਜ ਹਰਭਜਨ ਸਿੰਘ ਉਮਰ 65 ਸਾਲ ਦੀ ਪਿਛਲੇ ਬੀਤੇ ਕੱਲ ਅਮ੍ਰਿੰਤਸਰ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ ਹੈ। ਜਦਕਿ ਉਸ ਦੇ ਪਰਿਵਾਰਰਿਕ ਮੈਬਰ ਜਿਸ ਵਿੱਚ ਉਸਦੀ ਪਤਨੀ, ਪੁੱਤਰ, ਨੂੰਹ ਅਤੇ ਭਰਜਾਈ ਸੁਰਿੰਦਰ ਕੋਰ ਜੋ ਕਰੋਨਾ ਵਾਇਰਸ ਪਾਜੇਟਿਵ ਹਨ ਤੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ।

Advertisements

ਸਿਹਤ ਵਿਭਾਗ  ਦੀਆਂ ਟੀਮਾਂ ਵੱਲੋ ਇਹਨਾਂ ਵਿਅਕਤੀਆਂ ਦੇ ਸਪੰਰਕ ਵਿੱਚ ਆਉਣ ਵਾਲੇ ਸਾਰੇ ਵਿਆਕਤੀਆਂ ਨੂੰ ਲੱਭ ਕਿ ਇਕਾਤਵਾਸ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਸਪੰਰਕ ਵਿੱਚ ਅਉਣ ਵਾਲੇ ਵਿਆਕਤੀਆਂ ਦੇ ਲੱਛਣਾ ਅਨੁਸਰ ਸੈਪਲ ਵੀ ਇਕੱਤਰੱਤ ਕੀਤੇ ਜਾ ਰਹੇ ਹਨ । ਮ੍ਰਿਤਕ ਹਰਭਜਨ ਸਿੰਘ ਦਾ ਇਕ ਪੁੱਤਰ ਗੁਰਦੀਪ ਸਿੰਘ ਜੋ ਪਿਛਲੇ ਦਿਨਾ ਤੋ ਲਾਪਤਾ ਸੀ ਉਸਨੂੰ ਲੱਭ ਕੇ ਸਿਹਤ ਵਿਭਾਗ ਵੱਲੋ ਸੈਪਲ ਲੈ ਕੇ ਨਿਗਰਾਨੀ ਹੇਠ  ਰੱਖਿਆ ਜਾ ਰਿਹਾ ਹੈ ।

ਉਹਨਾ ਦੇ ਰਿਸ਼ਤੇਦਾਰ ਬਲਾਕ ਮਾਹਿਲਪੁਰ ਦੇ ਪਿੰਡ ਭੋਨੋ ਅਤੇ ਹੱਲੋਵਾਲ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਮੋਰਾਵਾਲੀ ਅਤੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਸੈਪਲ ਲੈਣ ਲਈ ਫੀਲਡ ਵਿੱਚ ਹਨ ਜਿਸ ਦੀ ਰਿਪੋਟ ਆਉਣੀ  ਬਾਕੀ ਹੈ । ਹੁਣ ਤੱਕ ਇਕੱਤਰ 165 ਸੈਪਲਾਂ ਵਿੱਚੋ 73 ਰਿਪੋਟ ਆਉਣੀ ਬਾਕੀ ਹੈ , ਅਤੇ ਪੋਜਟਿਵ  5 ਕੇਸਾਂ ਵਿੱਚੋ 1 ਮੌਤ ਅਤੇ 68 ਸੈਪਲ ਨਿਗਟੇਵ ਪਾਏ ਗਏ । 92 ਦੀ ਰਿਪੋਟ ਆਉਣ ਵਾਲੀ ਬਾਕੀ ਹੈ ਤੇ ਅੱਜ ਮੋਰਾਵਾਲੀ ਤੋ 21 ਸੈਪਲ ਹੋਰ ਲਏ ਗਏ ਹਨ ।

ਇਸ ਮੋਕੇ ਡਾ.ਜਸਬੀਰ ਨੇ ਇਹ ਵੀ ਕਿਹਾ ਕਿ ਇਸ ਬਿਮਾਰੀ ਦੇ 80 ਪ੍ਰਤੀਸ਼ਤ ਤੱਕ ਪਾਜੇਟਿਵ ਕੇਸ ਘਰ ਵਿੱਚ ਇਕਾਤਵਾਸ ਵਿੱਚ ਰਹਿ ਕੇ ਨਿਜੀ ਸਿਹਤ ਸਫਾਈ, ਹੱਥਾਂ ਦੀ ਸਫਾਈ, ਮੂੰਹ ਤੇ ਮਾਸਿਕ ਅਤੇ ਸੰਤਲਿਤ ਖੁਰਾਕ ਆਦਿ ਲੈਣ ਨਾਲ ਠੀਕ ਹੋ ਜਾਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਖਾਂਸੀ, ਜੁਕਾਮ, ਨਿਸ਼ਾ ਆਦਿ ਤੋ ਪ੍ਰਭਾਵਿਤ ਲੱਛਣਾ ਵਾਲੇ ਵਿਆਕਤੀਆਂ ਨੂੰ ਆਪਣੀ ਸਿਹਤ ਸੰਬਧੀ ਜਾਣਕਾਰੀ ਨਜਦੀਕੀ ਸੰਸਥਾਂ ਤੇ ਦਿੱਤੀ ਜਾਵੇ । ਇਸ ਮੋਕੇ ਸਿਵਲ ਸਰਜਨ ਵੱਲੋ ਜਿਲੇ ਦੇ ਲੋਕਾਂ ਨੂੰ ਆਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਬਾਰਹ ਬਿਲਕੁਲ ਨਾ ਨਿਕਲਣ।

LEAVE A REPLY

Please enter your comment!
Please enter your name here