ਜਿਲਾ ਪ੍ਰਸ਼ਾਸਨ ਜਰੂਰਤਮੰਦ ਲੋਕਾਂ ਤੱਕ ਪਹੁੰਚਾਂ ਰਹੀ ਹੈ ਤਿਆਰ ਭੋਜਨ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਪਿਛਲੇ ਕਰੀਬ ਹਫਤੇ ਭਰ ਤੋਂ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਲਗਾਉਂਣ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਾਂ, ਇਸ ਕਾਰਜ ਲਈ ਜਿਲਾ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ  ਐਨ.ਜੀ.ਓਜ ਦੇ ਮੈਂਬਰ ਵੀ ਪੂਰਨ ਸਹਿਯੋਗ ਕਰ ਰਹੇ ਹਨ। ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ 24 ਘੰਟੇ ਲਗਾਤਾਰ ਡਿਊਟੀ ਅਤੇ ਗਸਤ ਜਾਰੀ ਹੈ ਜਿੱਥੇ ਵੀ ਕੋਈ ਵਿਅਕਤੀ ਕਿਸੇ ਸਮੱਸਿਆ ਵਿੱਚ ਹੈ ਤਾਂ ਜਿਲਾਂ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਕਰ ਰਹੀ ਹੈ। ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਕਰਫਿਓ ਦੋਰਾਨ ਪੂਰੀ ਤਰਾਂ ਨਾਲ ਬੰਦ ਹੈ ਘਰਾਂ ਤੋਂ ਬਾਹਰ ਉਹ ਹੀ ਲੋਕ ਦਿਖਾਈ ਦੇ ਰਹੇ ਹਨ ਜਿਹਨਾਂ ਨੂੰ ਬਹੁਤ ਹੀ ਜਰੂਰੀ ਕਾਰਜ ਹੈ ਅਤੇ ਜਿਲਾ ਪ੍ਰਸਾਸਨ ਦਾ ਆਗਿਆ ਲੈ ਕੇ ਆਪਣੇ ਕਾਰਜ ਲਈ ਜਾ ਰਹੇ ਹਨ। ਪੁਲਿਸ ਪ੍ਰਸਾਸ਼ਨ ਦੀ ਜਿਲਾ ਪਠਾਨਕੋਟ ਦੇ ਨਾਲ ਲਗਦੇ ਜੰਮੂ ਕਸਮੀਰ ਅਤੇ ਹਿਮਾਚਲ ਦੀਆਂ ਸਰਹੱਦਾਂ ਤੇ ਨਾਕੇ ਲਗਾਏ ਹੋਏ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੀ ਆਪਣੀ ਪੂਰੀ ਜਿੰਮੇਦਾਰੀ ਨਿਭਾ ਰਿਹਾ ਹੈ।

Advertisements

ਜਿਲਾ ਪ੍ਰਸ਼ਾਸਨ ਵੱਲੋਂ ਜਿਲੇ ਦੇ ਹਰੇਕ ਪਿੰਡਾਂ ਨੂੰ ਕੀਤਾ ਜਾ ਰਿਹਾ ਹੈ ਸੈਨਾਟਾਈਜ,ਜਿਲਾ ਪਠਾਨਕੋਟ ਵਿੱਚ ਈ ਕਰਫਿਓ ਪਾਸ ਦੀ ਸੁਵਿਧਾ ਜਾਰੀ

ਜਿਕਰਯੋਗ ਹੈ ਕਿ ਜਿਲਾ ਪ੍ਰਸ਼ਾਸਨ ਵੱਲੋਂ ਸਹਿਰ ਅੰਦਰ ਲੋਕਾਂ ਨੂੰ ਕਰਿਆਨਾਂ, ਦਵਾਈਆ,ਦੁੱਧ, ਫਲ, ਸਬਜੀਆਂ, ਗੈਸ ਸਿਲੰਡਰ ਆਦਿ ਸੁਵਿਧਾਵਾਂ ਦੇਣ ਲਈ ਨਿਰਧਾਰਤ ਸਮੇਂ ਲਈ ਦੁਕਾਨਾਂ ਖੋਲੀਆਂ ਗਈਆਂ ਹਨ ਅਤੇ ਉਪਰੋਕਤ ਸਾਮਾਨ ਘਰਾਂ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ । ਹਰੇਕ ਉਪਰੋਕਤ ਦੁਕਾਨ ਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਰਧਾਰਤ ਸਮੇਂ ਦੋਰਾਨ ਅਗਰ ਉਹ ਦੁਕਾਨ ਖੋਲਦੇ ਹਨ ਤਾਂ ਇਹ ਯਕੀਨੀ ਬਣਾਉਂਣ ਕਿ ਦੁਕਾਨ ਤੇ ਆਉਂਣ ਵਾਲੇ ਹਰੇਕ ਵਿਅਕਤੀ ਵਿੱਚ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਉਪਰੋਕਤ ਸਾਮਾਨ ਦੀ ਹੋਮ ਡਿਲਵਰੀ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲਾ ਪਠਾਨਕੋਟ ਦੇ 6 ਬਲਾਕਾਂ ਦੇ ਵਿੱਚ ਲਾਉਡ ਸਪੀਕਰਾਂ ਰਾਹੀ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਅਗਰ ਕਿਸੇ ਨੂੰ ਕੋਈ ਕਿਸੇ ਵੀ ਤਰਾਂ ਦੀ ਸਮੱਸਿਆ ਹੈ ਤਾਂ ਜਿਲਾ ਪੱਧਰ ਤੇ ਬਣਾਏ ਗਏ ਕੰਟਰੋਲ ਰੂਮ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਲਾ ਕੰਟਰੋਲ ਰੂਮ ਦੇ ਨੰਬਰ ਸੋਸ਼ਲ ਮੀਡਿਆ ਅਤੇ ਪੋਸਟਰਾਂ ਰਾਹੀ ਲੋਕਾਂ ਤੱਕ ਪਹੁੰਚਾਏ ਗਏ ਹਨ ਅਤੇ ਲੋਕਾਂ ਦੀਆਂ ਸਿਕਾਇਤਾਂ ਪਹੁੰਚ ਰਹੀਆਂ ਹਨ ਜਿਹਨਾਂ ਦੀਆਂ ਸਮੱਸਿਆਵਾਂ ਨੂੰ ਮੋਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ। ਅਗਰ ਕਿਸੇ ਇਲਾਕੇ ਅੰਦਰ ਭੋਜਨ ਦੀ ਲੋੜ ਹੈ ਤਾਂ ਜਿਲਾ ਪ੍ਰਸ਼ਾਸਨ ਵੱਲੋਂ ਤਿਆਰ ਟੀਮ ਭੋਜਨ ਲੈ ਕੇ ਪਹੁੰਚ ਰਹੀ ਹੈ । ਲੋਕਾਂ ਨੂੰ ਘਰੇਲੂ ਜਰੂਰੀ ਸਾਮਾਨ ਵੀ ਉਪਲੱਬਦ ਕਰਵਾਇਆ ਜਾ ਰਿਹਾ ਹੈ।

 ਸਿਹਤ ਵਿਭਾਗ ਤੇ ਪੁਲਿਸ ਵਿਭਾਗ ਪੂਰੀ ਤਰਾਂ ਨਾਲ ਮੂਸਤੈਦ

ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਧਾਰਮਿਕ ਸਥਾਨਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਲੰਗਰ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਐਨ.ਸੀ.ਸੀ. ਦੇ ਵਿਦਿਆਰਥੀ ਜਿਹਨਾਂ ਨੂੰ ਸਪੈਸਲ ਤੋਰ ਤੇ ਆਰਮੀ ਵੱਲੋਂ ਟ੍ਰੈਨਿੰਗ ਦੇ ਤਿਆਰ ਕੀਤਾ ਗਿਆ ਹੈ ਕਿ ਲੋਕਾਂ ਤੱਕ ਖਾਣਾ ਪਹੁਚਾਉਂਣ ਲੱਗਿਆ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਣਾਂ ਹੈ। ਪਹਿਲਾ ਲੋਕਾਂ ਨੂੰ ਸੈਨਾਟਾਈਜ ਕੀਤਾ ਜਾਂਦਾ ਹੈ ਅਤੇ ਫਿਰ ਤਿਆਰ ਕੀਤਾ ਭੋਜਨ ਉਹਨਾਂ ਜਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਰਜ ਲਈ ਪਿੰਡਾਂ ਅਤੇ ਸਿਟੀ ਦੇ ਲਈ ਅਲਗ ਅਲਗ ਵੈਨ ਲਗਾਈਆਂ ਗਈਆਂ ਹਨ।

ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਬਲਾਕ ਬਮਿਆਲ ਜੋ ਪੂਰੀ ਤਰਾਂ ਨਾਲ ਹਿੰਦ-ਪਾਕ ਸਰਹੱਦ ਨਾਲ ਲਗਦਾ ਹੈ ਵਿਖੇ ਵੀ ਲੋਕ ਪੂਰੀ ਤਰਾ ਨਾਲ ਕਰਫਿਓ ਦੀ ਪਾਲਣਾ ਕਰ ਰਹੇ ਹਨ ਜਦੋਂ ਅਸੀਂ ਇਸ ਦੀ ਜਾਂਚ ਲਈ ਬਮਿਆਲ ਵਿਖੇ ਪਹੁੰਚੇ ਤਾਂ ਪਿੰਡਾਂ ਦੀਆ ਸਾਰੀਆਂ ਗਲੀਆਂ ਖਾਲੀ ਸਨ। ਇੱਕ ਦੋ ਵਿਅਕਤੀ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਨਜਰ ਨਹੀਂ ਆਇਆ। ਜਿਲਾ ਪਠਾਨਕੋਟ ਵਿੱਚ ਬੱਸਾਂ ਆਦਿ ਦੀ ਆਵਾਜਾਈ ਪੂਰੀ ਤਰਾਂ ਨਾਲ ਬੰਦ ਹੈ ਅਤੇ ਕਾਰਾਂ ਆਦਿ ਦੀ ਆਵਾਜਾਈ ਕੇਵਲ ਰੋਗੀਆਂ ਆਦਿ ਲਈ ਜਾਰੀ ਹੈ ਅਗਰ ਕੋਈ ਵਿਅਕਤੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਆ ਜਾ ਰਿਹਾ ਹੈ ਤਾਂ ਉਸ ਨੂੰ ਕੋਈ ਮਨਾਹੀ ਨਹੀਂ ਹੈ।

ਜਿਲਾ ਪਠਾਨਕੋਟ ਵਿੱਚ ਹਰੇਕ ਪਿੰਡਾਂ ਵਿੱਚ ਮਸੀਨਾਂ ਦੇ ਰਾਹੀ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਨੂੰ ਸੈਨਾਟਾਈਜ ਕੀਤਾ ਜਾ ਰਿਹਾ ਹੈ। ਇਸੇ ਹੀ ਤਰਾਂ ਸਿਟੀ ਪਠਾਨਕੋਟ ਅਤੇ ਸੁਜਾਨਪੁਰ ਵਿੱਚ ਵੀ ਪਹਿਲਾ ਸਰਵਜਨਤਕ ਸਥਾਨਾਂ ਨੂੰ ਅਤੇ ਹੁਣ ਵਾਰਡਾਂ ਨੂੰ ਸੈਨਾਟਾਈਜ ਕੀਤਾ ਜਾ ਰਿਹਾ ਹੈ। ਪ੍ਰਤੀਦਿਨ ਦਾ ਪਲਾਨ ਤਿਆਰ ਕਰਕੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਵੀ ਆਪਣੀ ਸਾਫ ਸਫਾਈ ਰੱਖਣ, ਕਰੋਨਾ ਵਾਈਰਸ ਤੋਂ ਬਚਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਘਰਾਂ ਅੰਦਰ ਹੀ ਰਹਿਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here