ਮਜਬੂਤ ਇੱਛਾ ਸ਼ਕਤੀ ਨਾਲ ਖਨੂਰ ਦੇ ਗੁਰਦੀਪ ਨੇ ਕੋਰੋਨਾ ਮਹਾਂਮਾਰੀ ਤੇ ਹਾਸਿਲ ਕੀਤੀ ਜਿੱਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਜਬੂਤ ਇੱਛਾ ਸ਼ਕਤੀ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣਾ ਹੀ ਇਕ ਜਰੀਆ ਹੈ ਕੋਰੋਨਾ ਤੋ ਬਚਣ ਦਾ ਜੇ ਕਿਸੇ ਇਸ ਬਿਮਾਰੀ ਤੋ ਪੀੜਤ ਹੋਣ ਦੀ ਸ਼ੱਕ ਹੈ ਉਸ ਨੂੰ ਡਰਨ, ਘਬਰਾਉਣ ਅਤੇ ਭੱਜਣ ਦੀ ਲੋੜ ਨਹੀ ਕਿਉਕਿ ਇਕਾਤਵਾਸ ਵਿੱਚ ਸਹੀ ਇਲਾਜ ਨਾਲ ਇਸ ਤੋ ਛੁੱਟਕਾਰਾ ਪਾਇਆ ਜਾ ਸਕਦਾ ਹੈ ਇਹ ਕਹਿਣਾ ਹੈ ਪੰਜਾਬ ਵਿੱਚ ਕੋਰੋਨਾ ਤੋ ਪਹਿਲੇ ਪੀੜਤ ਪਾਏ ਜਾਣ ਤੋ ਬਆਦ ਸਹੀ ਇਲਾਜ ਤੋ ਬਆਦ ਹੁਣ ਠੀਕ ਹੋ ਚੁੱਕੇ ਹੁਸ਼ਿਆਰਪੁਰ ਜਿਲੇ ਦੇ ਪਿੰਡ ਖਨੂਰ ਦੇ ਇਟਲੀ ਤੋ ਪਰਤੇ ਗੁਰਦੀਪ ਸਿੰਘ ਦਾ ਕਹਿਣਾ।

Advertisements

ਇਸ ਮੋਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੈ ਆਪਣੇ ਪਰਿਵਾਰ ਬੇਟੇ ਤੇ ਪਤਨੀ ਸਮੇਤ 3 ਮਾਰਚ ਦੀਆਂ ਪਹਿਲਾਂ ਹੀ ਇੰਡੀਆਂ ਲਈ ਟਿਕਟਾਂ ਬੁੱਕ ਕਰਵਾਈਆ ਸਨ  ਤੇ ਆਉਣ ਤੋ 4 ਕੁ ਦਿਨ ਪਹਿਲਾਂ ਮੈਨੂੰ ਬੁਖਾਰ ਚੜਿਆ ਸੀ ਅਤੇ  ਦਵਾਈ ਖਾਣ ਨਾਲ ਮੈ  ਠੀਕ ਹੋ ਗਿਆ ਸੀ ਕਿਉਕਿ ਹਰ ਸਾਲ ਜਦੋ ਮੋਸਮ ਬਦਲ ਦਾ ਹੈ ਤਾਂ ਬਖਾਰ ਹੋਣਾ ਆਮ ਜੀ ਜਿਹੀ ਗੱਲ ਹੈ । ਜਦੋ ਮੈ ਇੱਟਲੀ ਤੋ ਤੁਰਿਆਤੇ ਬਿੱਲਕੁਲ ਠੀਕ ਸੀ ।

ਦਿੱਲੀ ਏਅਰਪੋਰਟ ਉਤਰਨ ਉਪਰੰਤ  ਮੈ ਫਾਰਮ ਭਰਕੇਆਪਣੇ ਬੁਕਾਰ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਦਿੱਲੀ ਮੇਰੀ 7 ਘੰਟੇ ਦੀ ਸਟੇਅ ਹੋਣ ਉਪਰੰਤ ਮੈ ਅਮ੍ਰਿਤਸਰ ਏਅਰ ਪੋਰਟ ਤੇ ਡਾਕਟਰਾੰ ਦੀ ਟੀਮ ਵੱਲੋ ਚੈਕ ਕੀਤਾ  ਤੇ ਮੈਨੂੰ ਆਈਸੋਲੇਸ਼ਨ ਵਾਰਡ ਮੈਡੀਕਲ ਕਾਲਜ ਵਿਖੇ ਰੱਖਿਆ ਗਿਆ। ਟੈਸਟ ਲੈਣ ਤੇ ਰਿਪੋਟ ਪਾਜੇਟਿਵ ਦੀ ਆਈ ।

ਸਿਹਤ ਵਿਭਾਗ ਦੇ  ਡਾਕਟਰਾਂ ਅਤੇ ਸਟਾਫ ਵੱਲੋ ਨੇ ਮੇਰੀ ਚੰਗੀ ਦੇਖ ਭਾਲ ਅਤੇ ਬੇਹਤਰ ਇਲਾਜ ਅਤੇ ਸਤੁਲਿਤ ਖੁਰਾਕ ਨਾਲ ਮਨੋਬੱਲ ਵੀ ਵਧਾਇਆ ਜਿਸ ਦੇ ਮੱਦੇ ਨਜਰ ਮੈ ਅੱਜ ਇਸ ਬਿਮਾਰੀ ਤੋ ਠੀਕ ਹੋ ਕਿ ਆਪਣੇ ਘਰ ਪਰਿਵਾਰ ਨਾਲ ਰਿਹ ਰਿਹਾ ਹਾਂ । ਮੈ ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਤੋ ਪ੍ਰਭਾਵਿਤ ਵਿਆਕਤੀਆਂ ਨੂੰ ਇਕਾਤਵਾਸ ਅਤੇ ਆਈਸੋਲੋਸ਼ਨ ਸੈਟਰ ਵਿੱਚ ਦਿੱਤੀਆਂ ਜਾਣ ਵਾਲੀਆ ਸੇਵੇਵਾਂ ਅਤੇ ਸਿਹਤ ਅਮਲੇ ਦੀ ਸ਼ਲਾਘਾ ਕਰਦਾ ਹਾਂ ਤੇ ਵਧੀਆ ਸਿਹਤ ਸੇਵਾਵਾਂ ਕਰਕੇ ਮੈ ਤੰਦਰੁਸਤ ਹੋ ਕਿ ਆਪਣੇ ਪਰਿਵਾਰ ਵਿੱਚ ਰਿਹ ਰਿਹਾ ਹਾ ।

ਪੰਜਾਬ ਦਿਆ ਲੋਕਾਂ ਸੁਨੇਹਾਂ ਦਿੰਦੇ ਹੋਏ ਉਸ ਦੇ ਦੱਸਿਆ ਕਿ ਬਿਮਾਰੀ ਨੂੰ ਛਪਾਉਣ ਦੀ ਜਰੂਰਤ ਨਹੀ ਹੈ ਜੇਕਰ ਕਿਸੇ ਨੂੰ ਤੇਜ ਬੁਖਾਰ ਖੁਸ਼ਕ ਖਾਸੀ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨਜਦੀਕੀ ਸਿਹਤ ਸੰਸਥਾਂ ਤੇ ਆਪਣਾ ਇਲਾਜ ਅਤੇ ਦੂਜਿਆ ਤੋ ਸਮਾਜਿਕ ਦੂਰੀ ਰੱਖਣੀ ਚਾਹੀਦੀ ਹੈ । ਨਿਜੀ ਸਾਫ ਸਫਾਈ ਹੱਥਾ ਦੀ ਸਫਾਈ , ਵਿਟਾਮਿਨ ਸੀ ਭਰਪੂਰ ਖੁਰਾਕ ਸਮਾਜਿਕ ਦੂਰੀ ਨਾਲ ਅਸੀ ਇਸ ਬਿਮਾਰ ਤੋ ਕਾਫੀ ਹੱਦ ਤੱਕ ਠੀਕ ਹੋ ਸਕਦੇ ਹਾਂ ਸਾਨੂੰ ਸਾਰਿਆ ਨੂੰ ਸਰਕਾਰ ਵੱਲੋ ਲਾਗੂ ਕੀਤਾ ਲਾਕਡਾਉਨ ਦੀ ਪਾਲਣਾ ਕਰਦੇ ਹੋਏ ਘਰ ਵਿੱਚ ਰਹਿ ਕਿ ਇਸ ਬਿਮਾਰੀ ਦੇ ਅੱਗੇ ਫੈਲਣ ਤੋ ਕੋਰਣ ਤੋ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਇਸ ਬਾਰੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਇਸ ਕੋਰੋਨਾ ਵਾਇਰਸ ਦੇ ਫੈਲਅ ਨੂੰ ਰੋਕਣ ਲਈ ਸਮਾਜਿਕ ਦੂਰੀ ਘਰ ਵਿੱਚ ਇਕਾਤਵਾਸ ਅਤੇ ਰੋਗਾਂ ਤੋ ਲੜਨ ਪ੍ਰਤੀ ਸ਼ਕਤੀ ਵਧਾਉਣ ਲਈ ਚੰਗੀ ਖੁਰਾਕ ਪ੍ਰੋਟੀਨ ਯੁਕਤ ਦਾਲਾ ਹਰੇ ਪੱਤੋਦਾਰ ਸਬਜੀਆਂ ਅਦਰਿਕ , ਹਲਦੀ ਲਸ਼ਣ ਦੀ ਵਰਤੋ ਕੀਤੀ ਜਾਵੇ ਅਤੇ ਜਿਹੜੇ ਲੋਕ ਸ਼ੁਗਰ ਬਲੱਡ ਪ੍ਰਸ਼ੈਰ ਆਦਿ ਬਿਮਾਰੀ ਤੇ ਪ੍ਰਭਾਵਿਤ ਹਨ ਆਪਣੀ ਦਵਾਈ ਸਮੇ ਸਿਰ ਲੈ ਕੇ ਇਸ ਨੂੰ ਕੰਟਰੋਲ ਹੇਠ ਰੱਖਣ ਅਤੇ ਘਰ ਵਿੱਚ ਰਹਿ ਕੇ ਸਮਾਜਿਕ ਦੂਰੀ ਬਣਾਈ ਰੱਖਣ।

LEAVE A REPLY

Please enter your comment!
Please enter your name here