ਜਿਲੇ ਤੇ ਸ਼ਹਿਰ ਦੇ ਕਰੀਬ 421 ਪਿੰਡਾਂ ਵਿੱਚ ਸੈਨੇਟਾਈਜ ਸਪ੍ਰੇਅ ਦਾ ਕੰਮ ਮੁਕੰਮਲ

ਪਠਾਨਕੋਟ (ਦ ਸਟੈਲਰ ਨਿਊਜ਼)। ਜਿੱਥੇ ਕਾਰਪੋਰੇਸਨ ਵੱਲੋਂ ਪਠਾਨਕੋਟ ਦੀਆਂ ਜਨਤਕ ਥਾਵਾਂ ਅਤੇ ਵਾਰਡਾਂ ਵਿੱਚ ਸਪ੍ਰੇ ਕੀਤੀ ਜਾ ਰਹੀ ਹੈ ਅਤੇ ਸਹਿਰ ਨੂੰ ਸੈਨੀਟਾਈਜ ਕੀਤਾ ਜਾ ਰਿਹਾ ਹੈ। ਇਸੇ ਹੀ ਤਰਾ ਤੇ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਦੀ ਨਿਗਰਾਨੀ ਵਿੱਚ ਜਿਲਾ ਪਠਾਨਕੋਟ ਦੇ 421 ਪਿੰਡਾਂ ਵਿੱਚ ਸਪ੍ਰੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਜਿਲਾ ਪਠਾਨਕੋਟ ਨੂੰ ਕਰੀਬ 17 ਹਜਾਰ ਲੀਟਰ ਕੀਟਨਾਸ਼ਕ ਸਪ੍ਰੇ ਦੀ ਦਵਾਈ ਭੇਜੀ ਗਈ ਸੀ, ਜਿਸ ਨਾਲ ਜਿਲਾ ਪਠਾਨਕੋਟ ਦੇ ਸਾਰੇ ਪਿੰਡਾਂ ਨੂੰ ਸਪ੍ਰੇ ਕਰ ਕੇ ਕੀਟਾਣੂ ਮੁਕਤ ਬਣਾਇਆ ਗਿਆ ਹੈ।

Advertisements

ਜਾਣਕਾਰੀ ਦਿੰਦਿਆਂ ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਦੇ ਸਾਰੇ ਪਿੰਡਾਂ ਵਿਚ ਕੀਟਨਾਸ਼ਕ ਸਪ੍ਰੇਅ ਦਾ ਛਿੜਕਾਅ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਇਸ ਕਾਰਜ ਲਈ ਸਾਰੇ ਬੀਡੀਪੀਓਜ ਨੇ ਆਪਣੇ-ਆਪਣੇ ਏਰੀਏ ਦੇ ਪਿੰਡਾਂ ਵਿਚ ਪੰਚਾਇਤਾਂ ਦੀ ਮਦਦ ਨਾਲ ਕੀਟਨਾਸ਼ਕ ਸਪ੍ਰੇਅ ਦਾ ਛਿੜਕਾਅ ਕਰਵਾਇਆ ਹੈ। ਉਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸਾਂ ਤਹਿਤ ਸਾਰੇ ਪਿੰਡਾਂ ਵਿਚ ਸਪ੍ਰੈਅ ਕੀਤਾ ਗਿਆ ਹੈ ਤਾਂ ਜੋ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ ਵੀ ਕੀਟਾਣੂ ਮੁਕਤ  ਕੀਤਾ ਜਾ ਸਕੇ। ਜਿਲਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਗਲੀ-ਗਲੀ ਅਤੇ ਸਾਰੀਆਂ ਥਾਵਾਂ, ਪਾਰਕਾਂ, ਛੱਪੜਾਂ ਅਤੇ ਆਲੇ-ਦੁਆਲੇ ਸਪ੍ਰੈਅ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਸਪ੍ਰੇਅ ਪਿੰਡ ਨੂੰ ਰੋਗ ਮੁਕਤ ਕਰਨ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸੇ ਨੂੰ ਲੈ ਕੇ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਹਿਰ ਸਹਿਰ ਅਤੇ ਪਿੰਡ ਪਿੰਡ ਸੈਨਾਟਾਈਜ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਿਆ ਜਾਵੇ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਦੇ ਪਿੰਡਾਂ ਅਤੇ ਸਹਿਰਾਂ ਦੇ ਲੋਕਾਂ ਅੱਗੇ ਅਪੀਲ ਹੈ ਕਿ ਜਿਲਾ ਪ੍ਰਸਾਸਨ ਵੱਲਂੋ ਸਾਫ ਸਫਾਈ ਨੂੰ ਲੈ ਕੇ ਜੋ ਕਾਰਜ ਕੀਤੇ ਹਨ ਉਨਾਂ ਕਾਰਜਾਂ ਨੂੰ ਬਰਕਰਾਰ ਰੱਖਣਾ ਹਰੇਕ ਨਾਗਰਿਕ ਦਾ ਫਰਜ ਹੈ। ਅਗਰ ਅਸੀਂ ਬੀਮਾਰੀ ਤੋਂ ਬਚਨਾ ਹੈ ਤਾਂ ਸਾਨੂੰ ਅਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਬਹੁਤ ਜਰੂਰੀ ਹੈ।

LEAVE A REPLY

Please enter your comment!
Please enter your name here