ਡਿਪਟੀ ਡਾਇਰੈਕਟਰ ਡਾ. ਅਮਰਜੀਤ ਨੇ ਡੇਅਰੀ ਅਤੇ ਪੋਲਟਰੀ ਫਾਰਮਾਂ ਦਾ ਕੀਤਾ ਦੌਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਮਰਜੀਤ ਸਿੰਘ ਨੇ ਡੇਅਰੀ ਫਾਰਮ ਸ਼ਾਮਚੁਰਾਸੀ, ਮਿਰਜਾਪੁਰ ਤੋਂ ਇਲਾਵਾ ਪੋਲਟਰੀ ਫਾਰਮ ਪਿੰਡ ਹੁਸੈਨਪੁਰ ਗੁਰੂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।

Advertisements

-ਸਮਾਜਿਕ ਦੂਰੀ ਬਰਕਰਾਰ ਰੱਖਣ ਅਤੇ ਸਾਫ਼-ਸਫ਼ਾਈ ‘ਤੇ ਦਿੱਤਾ ਜ਼ੋਰ

ਉਹਨਾਂ ਕਿਹਾ ਕਿ ਜੇਕਰ ਕਿਸੇ ਡੇਅਰੀ ਫਾਰਮ ਜਾਂ ਪੋਲਟਰੀ ਫਾਰਮ ਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਫਾਰਮ ਮਾਲਕਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਸੋਸ਼ਲ ਡਿਸਟੈਂਂਸਿੰਗ, ਆਪਣੇ ਅਤੇ ਆਪਣੇ ਫਾਰਮ ਦੀ ਚੰਗੀ ਤਰਾਂ ਸਾਫ਼-ਸਫ਼ਾਈ ਕਰਨ ਬਾਰੇ ਵੀ ਜਾਗਰੂਕ ਕੀਤਾ।

ਉਹਨਾਂ ਉਕਤ ਤੋਂ ਇਲਾਵਾ ਪਸ਼ੂ ਹਸਪਤਾਲ ਪੰਡੋਰੀ ਮਾਹਿਲ ਦਾ ਵੀ ਦੌਰਾ ਕੀਤਾ ਅਤੇ ਵੈਟਨਰੀ ਸੇਵਾਵਾਂ ਦਾ ਜਾਇਜ਼ਾ ਲਿਆ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਈ ਸਾਬਤ ਹੋਈਏ। ਇਸ ਮੌਕੇ ਉਹਨਾਂ ਨਾਲ ਵੈਟਰਨਰੀ ਅਫ਼ਸਰ ਡਾ. ਜਗਦੀਸ਼ ਸਿੰਘ ਵੀ ਸਨ।

LEAVE A REPLY

Please enter your comment!
Please enter your name here