ਕੋਰੋਨਾ ਵਰਗੀ ਬੀਮਾਰੀ ਨਾਲ ਲੜਣ ਲਈ ਜੂਝ ਰਹੇ ਹਨ ਮਲਟੀਪਰਪਜ਼ ਹੈਲਥ ਵਰਕਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਲਟੀਪਰਪਜ ਹੈਲਥ ਵਰਕਰ ਪੂਰੀ ਤਨ ਦੇਹੀ ਨਾਲ ਆਪਣੀ ਜਾਨ ਦੀ ਪ੍ਰਭਾਹ ਨਾ ਕਰਦੇ ਹੇਏ ਇਸ ਜਾਨ ਲੇਵਾ ਬਿਮਾਰੀ ਨੂੰ ਮਾਤ ਪਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।

Advertisements

ਐਤਵਾਰ ਅਤੇ ਸਰਕਾਰੀ ਛੁੱਟੀ ਦੇ ਦਿਨ ਵੀ ਆਪਣੀ ਜਿੰਮੇਵਾਰ ਸਮਝਦੇ ਹੋਏ ਲੋਕਾਂ ਦੀ ਭਲਾਈ ਅਤੇ ਤੰਦਰੁਸਤੀ ਲਈ ਕੰਮ ਕਰ ਰਹੇ ਹਨ। ਪਰ ਪੰਜਾਬ ਸਰਕਾਰ ਨੇ ਇਹਨਾਂ ਨਵ ਨਿਯੁਕਤ ਮਲਟੀਪਰਪਜ ਹੈਲਥ ਵਰਕਰਾਂ ਨੂੰ ਤਿੰਨ ਸਾਲ ਦੇ ਪਰਖਕਾਲ ਅਤੇ ਮੁੱਢਲੀ ਤਨਖਾਹ ਤੇ ਰੱਖਿਆ ਹੋਇਆ ਹੈ। ਇਸ ਤਨਖਾਹ ਨਾਲ ਮੁਲਾਜਮਾ ਦਾ ਗੁਜਾਰਾ ਕਰਨਾ ਔਖਾ ਹੋ ਗਿਆ। ਇਹ ਕਿ ਇਨਾਂ ਨੂੰ ਆਰਥਿਕ ਤੰਗੀ ਵਿੱਚ ਜੁਝਦੇ ਹੋਇਆ ਵੀ ਇਸ ਕੋਰੋਨਾ ਵਰਗੀ ਬਿਮਾਰੀ ਨੂੰ ਠਲ ਪਾਉਣ ਲਈ ਸੇਵਾਵਾ ਦੇ ਰਹੇ ਹਨ।

ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮਲਟੀਪਰਪਜ ਇੰਪਲੀਜ ਯੂਨੀਅਨ ਦੇ ਸੂਬਾ ਕਮੇਟੀ ਮੈਬਰ ਸੁਰਿੰਦਰ ਕਲਸੀ ਵੱਲੋ ਇਹ ਮੰਗ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਇਹਨਾਂ ਮੁਲਾਜਮਾ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਇਹਨਾਂ ਦਾ ਪਰਖਕਾਲ ਸਮਾਂ ਪੂਰਾ ਕਰਕੇ ਪੂਰੀ ਤਨਖਾਹ ਦੇਣੀ ਚਾਹੀਦਾ ਹੈ ਅਤੇ ਇਸ ਦੇ ਨਾਲ ਰਿਸਕ ਭੱਤਾ ਵੀ ਦੇਣਾ ਚਾਹੀਦਾ ਹੈ। ਇਸ ਦੇ ਨਾਲ ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਖਾਲੀ ਪਈਆ ਅਸਾਮੀਆਂ ਵੀ ਜਲਦ ਤੋ ਜਲਦ ਭਰੀਆਂ ਜਾਣ ਤਾਂ ਜੋ ਸਾਰੇ ਲੋਕਾਂ ਤੱਕ ਸਿਹਤ ਸੇਵਾਵਾਂ ਮੁਹੀਆਂ ਕਰਵਾਈਆਂ ਜਾ ਸਕਣ ਅਤੇ ਲੋਕਾਂ ਦੀ ਸਿਹਤ ਪੱਧਰ ਨੂੰ ਉਚਾਂ ਚੁਕਿਆ ਜਾ ਸਕੇ।

ਜਥੇਬੰਦੀ ਆਸ ਕਰਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਇਹਨਾਂ ਮੰਗਾਂ ਨੂੰ ਜਲਦ ਤੋ ਜਲਦ ਪੂਰਾ ਕਰਕੇ ਸਿਹਤ ਕਾਮਿਆ ਦਾ ਮਨੋਬਲ ਉੱਚਾ ਚੁਕਣਗੇ। ਇਸ ਮੋਕੇ ਬਸੰਤ ਕੁਮਾਰ, ਰਕੇਸ ਕੁਮਾਰ, ਵਿਨੋਦ ਕੁਮਾਰ, ਨਰੇਸ਼ ਕੁਮਾਰ, ਸੁਖਵਿੰਦਰ ਪਾਲ, ਬਲਵਿੰਦਰ ਸਿੰਘ, ਅਜੈ ਕੁਮਾਰ, ਗੁਰਦੀਪ ਸਿੰਘ, ਗਗਨਦੀਪ ਸਿੰਘ, ਜਤਿੰਦਰ ਜੋਲੀ, ਰਜੇਸ਼ ਕੁਮਾਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here