ਗੁਜੱਰ ਸਮੁਦਾਏ ਬਾਰੇ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ (ਕੋਵਿਡ-19) ਦੇ ਚਲਦਿਆਂ ਜਿਲਾ ਪਠਾਨਕੋਟ ਵਿੱਚ ਪਿਛਲੇ ਦਿਨਾਂ ਤੋਂ ਅਜਿਹੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਜਿਲਾ ਪਠਾਨਕੋਟ ਵਿੱਚ ਗੂਜਰ ਸਮੂਦਾਏ ਜੋ ਕਿ ਦੁੱਧ ਦਾ ਕੰਮ ਕਰਦੇ ਹਨ। ਉਹ ਦੁੱਧ ਵਿੱਚ ਕੂਝ ਪਾਉਂਦੇ ਹਨ ਜਾਂ ਕੁਝ ਹੋਰ ਕਰਦੇ ਹਨ ਅਜਿਹਾ ਕੂਝ ਵੀ ਨਹੀਂ ਹੈ।

Advertisements

ਇਹ ਪ੍ਰਗਟਾਵਾਂ ਗ੍ਰੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਗੂਜਰ ਸਮੁਦਾਏ ਜੋ ਕਿ ਲੰਮੇ ਸਮੇਂ ਤੋਂ ਜਿਲਾ ਪਠਾਨਕੋਟ ਵਿੱਚ ਦੁੱਧ ਦਾ ਕੰਮ ਕਰਦੇ ਹਨ ਅਤੇ ਅਜਿਹੀਆਂ ਝੁਠੀਆਂ ਅਫਵਾਹਾਂ ਦੇ ਨਾਲ ਇਨਾਂ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਗੁਜਰ ਸਮੁਦਾਏ ਦੇ ਲੋਕਾਂ ਦਾ ਇੱਕ ਸਮੂਹ ਮਿਲਿਆ ਹੈ ਅਤੇ ਇਸ ਤਰਾਂ ਦੀਆਂ ਅਫਵਾਹਾਂ ਕਾਰਨ ਉਹਨਾਂ ਦਾ ਜਨ ਜੀਵਨ ਕਿਸ ਤਰਾਂ ਪ੍ਰਭਾਵਿਤ ਹੋ ਸਕਦਾ ਹੈ ਇਸ ਬਾਰੇ ਦੱਸਿਆ। ਉਹਨਾਂ ਕਿਹਾ ਕਿ ਅਜਿਹਾ ਕੂਝ ਵੀ ਨਹੀਂ ਹੈ ਇਸ ਸਮੇਂ ਪੂਰੀ ਦੁਨੀਆਂ ਕਰੋਨਾ ਵਾਈਰਸ ਦੇ ਕਹਿਰ ਨਾਲ ਲੜ ਰਹੀ ਹੈ ਅਤੇ ਅਜਿਹੀਆਂ ਝੂਠੀਆਂ ਅਫਵਾਹਾਂ ਬਹੁਤ ਸਾਰੇ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਸਕਦੀਆਂ ਹਨ।

ਉਹਨਾਂ ਕਿਹਾ ਕਿ ਬਿਨਾਂ ਕਿਸੇ ਸਚਾਈ ਦੇ ਕਿਸੇ ਬਾਰੇ ਅਜਿਹੀਆਂ ਗੱਲਾਂ ਕਰਨੀਆਂ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪ੍ਰਭਾਵਿਤ ਕਰ ਸਕਦੀਆਂ ਹਨ। ਉਹਨਾ ਕਿਹਾ ਕਿ ਅਜਿਹੀਆਂ ਅਫਵਾਹਾਂ ਕਰਕੇ ਗੂਜਰ ਸਮੂਦਾਏ ਵੱਲੋਂ ਜੋ ਦੁੱਧ ਲੋਕਾਂ ਤੱਕ ਪਹੁਚਾਇਆ ਜਾਦਾ ਹੈ ਉਹ ਖਰਾਬ ਹੋ ਰਿਹਾ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਾ ਕਰੋਂ ਅਤੇ ਅਜਿਹੀ ਅੋਖੀ ਘੜੀ ਵਿੱਚ ਆਪਣੀ ਭਾਈਚਾਰਕ ਸਾਂਝ ਦਾ ਸੁਨੇਹਾ ਦਿਓ।

LEAVE A REPLY

Please enter your comment!
Please enter your name here