ਪ੍ਰਾਈਵੇਟ ਹਸਪਤਾਲ ਜਿਨਾਂ ਵੱਲੋਂ ਓ.ਪੀ.ਡੀ. ਬੰਦ ਹੈ ਉਹ ਓ.ਪੀ.ਡੀ. ਚਾਲੂ ਕਰ ਲੋਕਾਂ ਨੂੰ ਦੇਣ ਸਿਹਤ ਸੇਵਾਵਾਂ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਮੇ ਕੋਵਿਡ 19 ਦੇ ਨਾਲ ਇਕੱਲਾ ਸਾਡਾ ਦੇਸ ਹੀ ਨਹੀ ਪੂਰੀ ਦੂਨੀਆ ਦੇ ਦੇਸ ਲੜਾਈ ਲੜ ਰਹੇ ਹਨ ਅਤੇ ਇਸ ਲੜਾਈ ਵਿੱਚ ਸਾਡੇ ਡਾਕਟਰ  ਸਭ ਤੋਂ ਪਹਿਲੇ ਫ੍ਰੰਟ ਲਾਈਨ ਤੇ ਲੜਾਈ ਲੜ ਰਹੇ ਹਨ, ਇਸ ਤੋਂ ਇਲਾਵਾ ਪੁਲਿਸ ਪ੍ਰਸਾਸਨ, ਜਿਲਾ ਪ੍ਰਸਾਸਨਿਕ ਅਧਿਕਾਰੀ ਅਤੇ ਸਫਾਈ ਵਿਵਸਥਾ ਨਾਲ ਜੂੜੇ ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਫੀਲਡ ਵਿੱਚ ਸੜਕਾਂ ਤੇ ਉੱਤਰ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਜਿੱਥੇ ਇਨ•ਾਂ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਹੈ ਉੱਥੇ ਹੀ ਜਿਲ•ਾ ਪ੍ਰਸਾਸਨ ਇਨਾਂ ਦਾ ਬਹੁਤ ਧੰਨਵਾਦੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਪ੍ਰਾਈਵੇਟ ਹਸਪਤਾਲਾਂ ਦਾ ਸਹਿਯੋਗ ਕਰੋਨਾਂ ਵਾਈਰਸ ਨਾਲ ਲੜਨ ਦੀ ਸਕਤੀ ਲਈ ਜਿਲਾ ਪ੍ਰਸਾਸਨ ਦੀ ਸਮਰੱਥਾ ਕਰ ਸਕਦਾ ਹੈ ਦੋ ਗੁਣਾ

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਅੱਜ ਅਜਿਹੇ ਦੋਰ ਚੋਂ ਨਿਕਲ ਰਹੇ ਹਾਂ ਜਿੱਥੇ ਬਹੁਤ ਸਾਰੇ ਸਾਧਨ ਵੀ ਬਹੁਤ ਘੱਟ ਨਜਰ ਆਉਂਦੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦਾ ਇਸ ਕਾਰਜ ਵਿੱਚ ਪੂਰਨ ਸਹਿਯੋਗ ਹੈ ਪਰ ਕੂਝ ਦਿਨਾਂ ਤੋਂ ਦੇਖਣ ਵਿੱਚ ਆਇਆ ਹੈ ਕਿ ਪ੍ਰਾਈਵੇਟ ਸਿਹਤ ਸੇਵਾਵਾਂ ਵੱਲੋਂ ਕੂਝ ਕੂ ਹਸਪਤਾਲਾਂ ਵੱਲੋਂ ਓ.ਪੀ.ਡੀ. ਬੰਦ ਕੀਤੀ ਗਈ ਹੈ , ਉਨ•ਾਂ ਕਿਹਾ ਕਿ ਜਿਨਾਂ ਪਾ੍ਰਈਵੇਟ ਹਸਪਤਾਲਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਮੈ ਉਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਅੋਖੀ ਘੜੀ ਵਿੱਚ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣੀਆਂ ਸੇਵਾਵਾਂ ਦੇ ਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖੀਏ। ਉਨਾ ਕਿਹਾ ਕਿ ਪ੍ਰਾਈਵੇਟ ਹਸਪਾਲਾਂ ਨੂੰ ਬੇਨਤੀ ਹੈ ਕਿ ਜੋ ਲੋਕ ਛੋਟੀਆਂ ਮੋਟੀਆਂ ਬੀਮਾਰੀਆਂ ਲਈ ਉਨਾਂ ਤੱਕ ਪਹੁੰਚ ਰਹੇ ਹਨ ਉਹ ਡਾਕਟਰ ਉਨਾਂ ਦਾ ਇਲਾਜ ਕਰਨ ਲਈ ਅੱਗੇ ਆਉਂਣ।

ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਗਰ ਪ੍ਰਾਈਵੇਟ ਹਸਪਤਾਲਾਂ ਦਾ ਸਟਾਫ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ ਤਾਂ ਕਰੋਨਾਂ ਬੀਮਾਰੀ ਨਾਲ ਲੜਨ ਦੀ ਤਾਕਤ ਸਾਡੀ ਦੋ ਗੁਣਾ ਹੋ ਜਾਵੇਗੀ। ਉਨਾਂ ਕਿਹਾ ਕਿ ਅਜਿਹੇ ਸਮੇਂ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਮਾਜ ਦੀ ਸੇਵਾ ਲਈ ਅਪਣੇ ਹੁਨਰ ਦੀਆਂ ਸੇਵਾਵਾਂ ਦਈਏ। ਉਨ•ਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਸਿਹਤ ਸੇਵਾਵਾਂ ਲਈ ਪਹਿਲਾ ਹੀ ਕਰਫਿਓ ਦੋਰਾਨ ਸਾਰੀਆਂ ਓ.ਪੀ.ਡੀ. ਚਲਾਉਂਣ ਦੀ ਆਗਿਆ ਹੈ। ਅਜਿਹੇ ਸਮੇਂ ਵਿੱਚ ਸਾਨੂੰ ਚਾਹੀਦਾ ਹੈ ਕਿ ਆਪਣੇ ਹਸਪਤਾਲਾਂ ਨੂੰ ਖੋਲ ਕੇ ਰੱਖੀਏ ਤਾਂ ਜੋ ਇਸ ਰਾਸਟਰੀ ਸਮੱਸਿਆ ਵਿੱਚ ਅਸੀਂ ਕਿਸੇ ਨਾ ਕਿਸੇ ਤਰਾਂ ਲੋਕਾਂ ਨਾਲ ਸਹਿਯੋਗ ਕਰੀਏ।

LEAVE A REPLY

Please enter your comment!
Please enter your name here