ਕੋਵਿਡ-19 ਦੇ ਚਲਦਿਆਂ ਸਿਹਤ ਤੇ ਹੋਰ ਵਿਭਾਗਾਂ ਦੀਆਂ ਵੀਡਿਓ ਸੋਸ਼ਲ ਸਾਈਟਾਂ ਤੇ ਨਾ ਕਰੋ ਅਪਲੋਡ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਕਰੋਨਾ ਵਾਇਰਸ (ਕੋਵਿਡ-19) ਦੇ ਚਲਦਿਆਂ ਜਿਲਾ ਪ੍ਰਸਾਸਨ ਅਤੇ ਪੁਲਿਸ ਪ੍ਰਸਾਸਨ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਕੁੱਝ ਲੋਕ ਜਿਨਾਂ ਦਾ ਇਸ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੁੰਦਾ, ਇਹ ਲੋਕ ਮੋਬਾਇਲ ਫੋਨਾਂ ਤੇ ਵੀਡਿਓ ਬਣਾ ਕੇ ਵੱਟਸਐਪ, ਫੇਸ ਬੁੱਕ ਆਦਿ ਤੇ ਅਪਲੋਡ ਕਰਦੇ ਹਨ। ਜਿਸ ਨਾਲ ਚੰਗੀ ਸਥਿਤੀ ਦੀ ਮਾੜੀ ਤਸਵੀਰ ਲੋਕਾਂ ਦੇ ਮਨਾਂ ਅੰਦਰ ਬਣ ਜਾਂਦੀ ਹੈ। ਜਦਕਿ ਅਜਿਹਾ ਕੂਝ ਵੀ ਨਹੀਂ ਹੁੰਦਾ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਜਵਾਨ ਜੋ ਅਜਿਹਾ ਕਾਰਜ ਕਰਦੇ ਹਨ ਉਹ ਇਸ ਘੜੀ ਵਿੱਚ ਦੂਸਰਿਆਂ ਦੀ ਮਦਦ ਨਾ ਕਰਕੇ ਹੋਰ ਸਥਿਤੀ ਨੂੰ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਵੀ ਮੈਡੀਕਲ ਟੀਮ ਕਿਸੇ ਵੀ ਤਰਾਂ ਦੀ ਜਾਣਕਾਰੀ ਮਿਲਣ ਜਾਂ ਸੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਣ ਤੇ ਕੋਰਿਨਟਾਈਨ ਆਦਿ ਕਰਨ ਪਹੁੰਚਦੀ ਹੈ ਤਾਂ ਦੇਖਣ ਵਿੱਚ ਆਇਆ ਹੈ ਕਿ ਕੂਝ ਨੋਜਵਾਨ ਇਸ ਕਾਰਜ ਕਰਨ ਦੀ ਸਾਰੀ ਪ੍ਰਣਾਲੀ ਨੂੰ ਮੋਬਾਇਲਾਂ ਤੇ ਵੀਡਿਓ ਬਣਾ ਤੇ ਤਰਾਂ-ਤਰਾਂ ਦੀਆਂ ਸੋਸਲ ਸਾਇਟਾਂ ਤੇ ਅੱਪਲੋਡ ਕਰ ਦਿੰਦੇ ਹਨ।

ਉਹਨਾਂ ਕਿਹਾ ਕਿ ਅਜਿਹੇ ਨੋਜਵਾਨ ਪ੍ਰਸਾਸਨ ਦੇ ਕੀਤੇ ਜਾ ਰਹੇ ਕਾਰਜਾਂ ਨੂੰ ਇੱਕ ਤਮਾਸਾ ਬਣਾ ਕੇ ਪੇਸ ਕਰਦੇ ਹਨ ਅਜਿਹਾ ਕਰਨਾ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਇਸ ਮੁਸਕਿਲ ਘੜੀ ਵਿੱਚ ਇੱਕ ਦੂਸਰੇ ਦਾ ਸਹਾਰਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਦਾ ਸਾਥ ਦਈਏ।

LEAVE A REPLY

Please enter your comment!
Please enter your name here