ਇਹ ਘੜੀ ਸਿਆਸਤ ਕਰਨ ਦੀ ਨਹੀਂ, ਕਾਂਗਰਸੀ ਇਸ ਤੋਂ ਬਾਜ਼ ਆਓਣ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਕਰੋਨਾ ਵਾਇਰਸ ਕਾਰਨ ਸੰਕਟਮਈ ਸਮੇਂ ਚ ਪਿਛਲੇ 10 ਦਿਨਾਂ ਤੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਸਰਕਾਰੀ ਤੌਰ ਤੇ ਰਾਸ਼ਨ ਪਹੁੰਚਾਉਣ ਵਿੱਚ ਕਾਂਗਰਸ ਸਰਕਾਰ ਅਸਫਲ ਰਹੀ ਹੈ। ਪਰ ਅਜਿਹੇ ਸਮੇਂ ਵਿੱਚ ਗਰੀਬ ਪਰਿਵਾਰਾਂ ਦੇ ਚੁੱਲੇ ਬਲਦੇ ਰੱਖਣ ਲਈ ਬਹੁਤ ਸਾਰੀਆਂ ਸਮਾਜਕ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਦਾਨੀ ਲੋਕਾਂ ਨੇ ਆਪੋ ਆਪਣੇ ਤੌਰ ਤੇ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਹੈ।

Advertisements

ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਜਿਲਾ ਪ੍ਰਸ਼ਾਸਨ ਨੂੰ ਰਾਸ਼ਨ ਦਾਨ ਜਮਾਂ ਕਰਵਾਇਆ ਜਾ ਰਿਹਾ ਹੈ, ਤਾਂ ਕਿ ਲੋੜਵੰਦ ਪਰਿਵਾਰਾਂ ਨੂੰ ਬਿਨਾਂ ਕਿਸੇ ਰਾਜਨੀਤਿਕ ਭੇਦਭਾਵ ਤੋਂ ਇਹ ਰਾਸ਼ਨ ਪ੍ਰਸ਼ਾਸਨ ਆਪਣੇ ਤੌਰ ਤੇ ਪਹੁੰਚਦਾ ਕਰ ਦੇਵੇ ।ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਦਾਨ ਕੀਤਾ ਰਾਸ਼ਨ ਕਥਿਤ ਤੌਰ ਤੇ ਆਪਣੇ ਕਬਜ਼ੇ ਚ ਲੈ ਕੇ ਆਪਣੇ ਨਜ਼ਦੀਕੀਆਂ ਨੂੰ ਵੰਡ ਕੇ ਬਹੁਤ ਹੀ ਘਟੀਆ ਅਤੇ ਸ਼ਰਮਨਾਕ ਰਾਜਨੀਤੀ ਨੂੰ ਅੰਜਾਮ ਦਿੱਤਾ ਗਿਆ ਹੈ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਣਧੀਰ ਸਿੰਘ ਭਾਰਜ ਨੇ ਕਿਤਾ ।

ਉਹਨਾਂ ਕਿਹਾ ਕਿ ਪ੍ਰਸ਼ਾਸਨ ਕੋਲ ਦਾਨ ‘ਚ ਆਇਆ ਰਾਸ਼ਨ ਕਾਂਗਰਸੀ ਲੀਡਰਾਂ ਵੱਲੋਂ ਆਪਣੇ ਅਧੀਨ ਲੈ ਕੇ ਕੈਪਟਨ ਦੀ ਫੋਟੋ ਵਾਲੇ ਥੈਲਿਆਂ ਚ ਪਾ ਕੇ ਵੰਡਿਆ ਜਾ ਰਿਹਾ ਹੈ । ਇਹਨਾਂ ਦੀ ਇਸ ਹਰਕਤ ਦੇ ਸੰਬੰਧ ਵਿੱਚ ਪ੍ਰਸ਼ਾਸਨ ਵੀ ਬੇਵੱਸ ਨਜ਼ਰ ਆ ਰਿਹਾ ਹੈ।

ਭਾਰਜ ਨੇ ਕਿਹਾ ਕਿ ਦੁਨੀਆਂ ਤੇ ਇੱਕ ਬਹੁਤ ਹੀ ਭਿਆਨਕ ਅਤੇ ਸੰਕਟਮਈ ਸਮਾਂ ਹੈ, ਜਿੱਥੇ ਅੱਜ ਰਾਜਨੀਤਿਕ ਗੱਲਾਂ ਤੋਂ ਉੱਪਰ ਉੱਠ ਕੇ ਸਹਿਯੋਗ ਅਤੇ ਸਾਥ ਦੀ ਲੋੜ ਹੈ ਪਰ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਲੋਕਾਂ ਵੱਲੋਂ ਦਿੱਤੇ ਰਾਸ਼ਨ ਨੂੰ ਆਪਣੇ ਵਰਕਰਾਂ ਰਾਹੀਂ ਵੰਡਿਆ ਜਾ ਰਿਹਾ ਹੈ, ਜੋ ਕਿ ਕਾਂਗਰਸ ਪਾਰਟੀ ਦੇ ਇਨਾਂ ਵਰਕਰਾਂ ਵੱਲੋਂ ਲੋਕਾਂ ਦੇ ਦਾਨ ਦਿੱਤੇ ਰਾਸ਼ਨ ਨੂੰ ਆ ਰਹੀਆਂ ਕੋਰਪੋਰੇਸ਼ਨ ਦੀਆਂ ਚੋਣਾਂ ਦੇ ਮੱਦੇਨਜ਼ਰ ਗਰੀਬ ਪਰਿਵਾਰਾਂ ਦਾ ਹੱਕ ਮਾਰ ਕੇ ਆਪਣੇ ਨਜ਼ਦੀਕੀ ਬਿਨਾਂ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ।

ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਇਨਾਂ ਘਟੀਆ ਰਾਜਨੀਤੀ ਕਰਨ ਵਾਲੇ ਆਪਣੇ ਪਾਰਟੀ ਲੀਡਰਾਂ ਤੇ ਨੱਥ ਪਾਉਣ ਤਾਂ ਜੋ ਕੋਈ ਵੀ ਗ਼ਰੀਬ ਅਤੇ ਲੋੜਵੰਦ ਪਰਿਵਾਰ ਇਨਾਂ ਆਗੂਆਂ ਦੀ ਘਟੀਆ ਰਾਜਨੀਤੀ ਦਾ ਸ਼ਿਕਾਰ ਨਾ ਹੋਵੇ। ਉਹਨਾ ਕਿਹਾ ਕੇ ਜਿਸ ਤਰਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਵਰਕਰ ਅੱਜ ਰਾਜਨੀਤੀ ਤੋਂ ਉਪਰ ਉੱਠ ਕੇ ਹਰ ਗਰੀਬ ਤੇ ਲੋੜਵੰਦ ਬੰਦੇ ਤਕ ਰਾਸ਼ਨ ਪਹੁੰਚਾਉੁਣ ਦਾ ਕੰਮ ਕਰ ਰਹੇ ਹਨ। ਉਹ ਕਾਬਿਲੇ ਤਾਰੀਫ਼ ਹੈ ਅਤੇ ਕਾਂਗਰਸੀਆ ਨੂੰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ  ਹੈ।

LEAVE A REPLY

Please enter your comment!
Please enter your name here