ਅੱਗ ਦੀ ਭੇਂਟ ਚੜੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ 4 ਝੁੱਗੀਆਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿੰਡ ਪੰਡੋਰੀ ਬੀਬੀ ਵਿਖੇ ਝੁੱਗੀਆਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਜਿੱਥੇ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਚਾਰ ਝੁੱਗੀਆਂ ਅੱਗ ਦੀ ਭੇਟ ਚੜਨ ਕਾਰਨ ਸੜ ਕੇ ਸੁਆਹ ਹੋ ਗਈਆਂ। ਇਸ ਅਗਜ਼ਨੀ ਵਿੱਚ ਉਹਨਾਂ ਦਾ ਸਾਰਾ ਸਾਮਾਨ ਜਿਵੇਂ ਕਿ ਰੋਜ਼ ਦੀ ਵਰਤੋਂ ਦੇ ਬਰਤਨ, ਕੱਪੜੇ, ਕੈਸ਼ ਅਤੇ ਗਹਿਣੇ ਵਗੈਰਾ ਵੀ ਰਾਖ ਹੋ ਗਿਆ। ਹੁਣ ਉਹ ਘਰੋਂ ਬੇਘਰ ਹੋ ਕੇ ਰੱਬ ਨੂੰ ਕੋਸਣ ਲਈ ਮਜਬੂਰ ਹੋਏ ਬੈਠੇ ਹਨ।

Advertisements

ਥਾਣਾ ਮੇਹਟੀਆਣਾ ਦੇ ਮੁਖੀ ਐੱਸ.ਐੱਚ.ਓ. ਪ੍ਰਦੀਪ ਸਿੰਘ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪਹੁੰਚੇ ਅਤੇ ਇਸ ਅੱਗਜ਼ਨੀ ਦਾ ਜਾਇਜ਼ਾ ਲੈਂਦਿਆਂ ਆਪਣੇ ਤੌਰ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਪੀੜਤ ਪ੍ਰਵਾਸੀ ਮਜ਼ਦੂਰ ਪਵਨ, ਵੀਰਪਾਲ, ਬਾਲੀ ਰਾਜ ਅਤੇ ਕਵਿਤਾ ਨੇ ਦੱਸਿਆ ਕਿ ਉਹ ਯੂ ਪੀ ਦੇ ਜ਼ਿਲਾ ਅਮਰੋਹਾ, ਪਿੰਡ ਰੇਰਾ ਦੇ ਵਸਨੀਕ ਹਨ ਅਤੇ ਪਿਛਲੇ ਡੇਢ ਕੁ ਸਾਲ ਪਹਿਲਾਂ ਪੰਡੋਰੀ ਬੀਬੀ ਵਿਖੇ ਹਰਨੇਕ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪੰਡੋਰੀ ਬੀਬੀ ਦੀ ਜ਼ਮੀਨ ਵਿੱਚ ਆ ਕੇ ਰਹਿਣ ਲੱਗੇ ਸਨ। ਆਪਣੀ ਰੋਜ਼ੀ ਰੋਟੀ ਲਈ ਆਸ=ਪਾਸ ਦੇ ਪਿੰਡਾਂ ਵਿੱਚ ਮਿਹਨਤ ਮਜ਼ਦੂਰੀ ਕਰਦੇ ਸਨ।

ਜਦੋਂ ਉਹ ਸਾਰੇ ਆਪਣੇ ਕੰਮਾਂ ਕਾਰਾਂ ਤੇ ਗਏ ਹੋਏ ਸਨ ਤਾਂ ਪਿੱਛੋਂ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਨ•ਾਂ ਦੇ ਛੋਟੇ ਛੋਟੇ ਬੱਚੇ ਝੁੱਗੀਆਂ ਤੋਂ ਬਾਹਰ ਖੇਡ ਰਹੇ ਹੋਣ ਕਰਕੇ ਵਾਲ ਵਾਲ ਬਚੇ ਹਨ। ਮੌਕੇ ਤੇ ਪਹੁੰਚੇ ਐੱਸ ਐੱਚ ਓ ਪ੍ਰਦੀਪ ਸਿੰਘ ਨੇ ਇਨਾਂ ਪੀੜਤ ਪਰਵਾਸੀ ਮਜ਼ਦੂਰਾਂ ਲਈ ਰਹਿਣ ਅਤੇ ਦੋ ਵਕਤ ਦੀ ਰੋਟੀ ਦੇਣ ਦਾ ਭਰੋਸਾ ਦਿਵਾਇਆ।

LEAVE A REPLY

Please enter your comment!
Please enter your name here