ਪ੍ਰਸ਼ਾਸਨ ਵਲੋਂ ਮਜਦੂਰਾਂ ਦੇ ਰਹਿਣ ਲਈ ਬਣਾਏ ਸ਼ੈਲਟਰ ਸਥਾਨਾਂ ਤੇ ਸਫਾਈ ਦਾ ਰੱਖਿਆ ਜਾ ਰਿਹਾ ਵਿਸ਼ੇਸ਼ ਧਿਆਨ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਇਸ ਸਮੇਂ ਕਰੀਬ 1200 ਪ੍ਰਵਾਸੀ ਮਜਦੂਰਾਂ ਦੇ ਰਹਿਣ ਲਈ ਵੱਖ-ਵੱਖ ਸਥਾਨਾਂ ਤੇ ਸ਼ੈਲਟਰ ਸਥਾਨ ਬਣਾਏ ਗਏ ਹਨ ਅਤੇ ਇਨਾਂ ਸੈਲਟਰ ਸਥਾਨਾਂ ਤੇ ਸਾਫ-ਸਫਾਈ ਦਾ ਪੂਰੀ ਤਰਾਂ ਨਾਲ ਖਿਆਲ ਰੱਖਿਆ ਜਾ ਰਿਹਾ ਹੈ।

Advertisements

ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਸਾਰੇ ਸਥਾਨਾਂ ਤੇ ਸਾਫ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਂਦਾ ਹੈ।

ਇਸ ਲਈ ਨਗਰ ਕੌਸਲ ਸੁਜਾਨਪੁਰ ਅਤੇ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਸਫਾਈ ਲਈ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਸਮੇਂ ਅਨੁਸਾਰ ਸਾਰੇ ਸੈਲਟਰ ਸਥਾਨਾ ਦੀ ਸਾਫ ਸਫਾਈ ਅਤੇ ਬਾਥਰੂਮਾਂ ਦੀ ਸਫਾਈ ਲਈ ਵਿਸ਼ੇਸ ਹਦਾਇਤਾਂ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਹਰ ਰੋਜ ਇਨਾਂ ਪ੍ਰਵਾਸੀ ਮਜਦੂਰਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਰ ਕਿਸੇ ਵੀ ਵਿਅਕਤੀ ਵਿੱਚ ਕੋਈ ਬੀਮਾਰੀ ਪਾਈ ਜਾਂਦੀ ਹੈ ਤਾਂ ਉਸ ਦਾ ਤੁਰੰਤ ਉਪਚਾਰ ਕੀਤਾ ਜਾਂਦਾ ਹੈ। ਜਿਲਾ ਪ੍ਰਸਾਸਨ ਵੱਲੋਂ ਇਨਾਂ ਪ੍ਰਵਾਸੀ ਮਜਦੂਰਾਂ ਨੂੰ ਭੋਜਨ ਦੀ ਸੁਵਿਧਾ ਵੀ ਉਹਨਾਂ ਸਥਾਨਾਂ ਤੇ ਹੀ ਦਿੱਤੀ ਜਾ ਰਹੀ ਹੈ। ਇਸ ਕਾਰਜ ਲਈ ਸਹਿਰ ਦੀਆਂ ਐਨ.ਜੀ.ਓ. ਵੀ ਆਪਣਾ ਸਹਿਯੋਗ ਦੇ ਰਹੀਆਂ ਹਨ।

LEAVE A REPLY

Please enter your comment!
Please enter your name here